JALANDHAR WEATHER

ਤਾਈਪੇ ਮੈਟਰੋ 'ਤੇ ਚਾਕੂ ਨਾਲ ਹਮਲਾ, ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ

ਤਾਈਪੇ , 19 ਦਸੰਬਰ- ਤਾਈਪੇ ਦੇ ਮੈਟਰੋ ਸਟੇਸ਼ਨਾਂ 'ਤੇ ਇਕ ਚਾਕੂ ਨਾਲ ਹਮਲਾ ਕਰਨ ਵਾਲੇ ਹਮਲਾਵਰ ਨੇ ਘੱਟੋ-ਘੱਟ 3 ਲੋਕਾਂ ਨੂੰ ਮਾਰ ਦਿੱਤਾ। ਅਧਿਕਾਰੀਆਂ ਨੇ ਕਿਹਾ ਹੈ ਕਿ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਸ਼ੱਕੀ ਦੀ ਵੀ ਮੌਤ ਹੋ ਗਈ। ਤਾਈਵਾਨ ਦੇ ਪ੍ਰਧਾਨ ਮੰਤਰੀ ਚੋ ਜੰਗ-ਤਾਈ ਨੇ ਕਿਹਾ ਕਿ ਤਾਈਪੇ ਮੇਨ ਸਟੇਸ਼ਨ ਅਤੇ ਝੋਂਗਸ਼ਾਨ ਸਟੇਸ਼ਨ 'ਤੇ ਹਮਲਾ "ਇਕ ਜਾਣਬੁੱਝ ਕੇ ਕੀਤਾ ਗਿਆ ਕੰਮ" ਸੀ, ਹਾਲਾਂਕਿ ਇਸ ਦਾ ਉਦੇਸ਼ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ।

ਸ਼੍ਰੀ ਚੋ ਨੇ ਇਕ ਬਿਆਨ ਵਿਚ ਕਿਹਾ ਕਿ ਸ਼ੱਕੀ ਨੇ ਮਾਸਕ ਪਾਇਆ ਹੋਇਆ ਸੀ ਅਤੇ ਤਾਈਪੇ ਮੇਨ ਸਟੇਸ਼ਨ 'ਤੇ "ਪੰਜ ਜਾਂ ਛੇ ਪੈਟਰੋਲ ਬੰਬ ਜਾਂ ਧੂੰਏਂ ਦੇ ਗ੍ਰਨੇਡ" ਸੁੱਟੇ ਸਨ। ਤਾਈਪੇ ਸਿਟੀ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਸ਼ੱਕੀ ਸਮੇਤ ਕੁੱਲ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ, ਅਤੇ ਪੰਜ ਹੋਰ ਜ਼ਖਮੀ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ