ਯੋਗਾ ਨੇ ਦੁਨੀਆ ਨੂੰ ਸਿਹਤ, ਸੰਤੁਲਨ ਅਤੇ ਸਦਭਾਵਨਾ ਦਾ ਰਸਤਾ ਦਿਖਾਇਆ ਹੈ: ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 19 ਦਸੰਬਰ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੋਗਾ ਰਵਾਇਤੀ ਦਵਾਈ ਪ੍ਰਣਾਲੀਆਂ ਦਾ ਹਿੱਸਾ ਹੈ ਅਤੇ ਪ੍ਰਾਚੀਨ ਭਾਰਤੀ ਅਭਿਆਸ ਨੇ ਪੂਰੀ ਦੁਨੀਆ ਨੂੰ ਸਿਹਤ, ਸੰਤੁਲਨ ਅਤੇ ਸਦਭਾਵਨਾ ਦਾ ਰਸਤਾ ਦਿਖਾਇਆ ਹੈ। ਪ੍ਰਧਾਨ ਮੰਤਰੀ, ਜਿਨ੍ਹਾਂ ਨੇ ਇੱਥੇ ਪਰੰਪਰਾਗਤ ਦਵਾਈ 'ਤੇ ਦੂਜੇ ਡਬਲਯੂ. ਐਚ. ਓ. ਗਲੋਬਲ ਸੰਮੇਲਨ ਦੇ ਸਮਾਪਤੀ ਸਮਾਰੋਹ ਵਿਚ ਹਿੱਸਾ ਲਿਆ, ਨੇ ਕਿਹਾ ਕਿ ਰਵਾਇਤੀ ਦਵਾਈ ਰਾਹੀਂ ਨਾ ਸਿਰਫ਼ ਵਰਤਮਾਨ ਦੀਆਂ ਜ਼ਰੂਰਤਾਂ 'ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ, ਸਗੋਂ "ਸਾਡੀ ਸਾਂਝੀ ਜ਼ਿੰਮੇਵਾਰੀ ਭਵਿੱਖ ਪ੍ਰਤੀ ਵੀ ਹੈ ।
ਪਿਛਲੇ 3 ਦਿਨਾਂ ਵਿਚ, ਪਰੰਪਰਾਗਤ ਦਵਾਈ ਦੇ ਖੇਤਰ ਵਿਚ ਦੁਨੀਆ ਭਰ ਦੇ ਮਾਹਿਰਾਂ ਨੇ ਇੱਥੇ ਸਾਰਥਕ ਵਿਚਾਰ-ਵਟਾਂਦਰੇ ਕੀਤੇ ਹਨ। ਮੈਨੂੰ ਖੁਸ਼ੀ ਹੈ ਕਿ ਭਾਰਤ ਇਸ ਲਈ ਇਕ ਮਜ਼ਬੂਤ ਪਲੇਟਫਾਰਮ ਪ੍ਰਦਾਨ ਕਰ ਰਿਹਾ ਹੈ ਅਤੇ ਡਬਲਯੂ. ਐਚ. ਓ.ਨੇ ਵੀ ਇਸ ਵਿਚ ਸਰਗਰਮ ਭੂਮਿਕਾ ਨਿਭਾਈ ਹੈ । ਇਹ ਸਾਡੀ ਖੁਸ਼ਕਿਸਮਤੀ ਅਤੇ ਭਾਰਤ ਲਈ ਮਾਣ ਦੀ ਗੱਲ ਹੈ ਕਿ ਭਾਰਤ ਦੇ ਜਾਮਨਗਰ ਵਿਚ ਡਬਲਯੂ. ਐਚ. ਓ. ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਮੈਡੀਸਨ ਦੀ ਸਥਾਪਨਾ ਕੀਤੀ ਗਈ ਹੈ। ਦੁਨੀਆ ਨੇ ਪਹਿਲੇ ਪਰੰਪਰਾਗਤ ਦਵਾਈ ਸੰਮੇਲਨ ਵਿਚ ਸਾਨੂੰ ਇਹ ਜ਼ਿੰਮੇਵਾਰੀ ਬਹੁਤ ਵਿਸ਼ਵਾਸ ਨਾਲ ਸੌਂਪੀ ।
;
;
;
;
;
;
;
;