JALANDHAR WEATHER

ਬਿੱਲਾ ਕਤਲ ਕਾਂਡ ’ਚ ਦੋਸ਼ੀ ਗੈਂਗਸਟਰ ਦਾ ਪੁਲਿਸ ਵਲੋਂ ਇਨਕਾਊਂਟਰ

ਟਾਂਡਾ ਉੜਮੁੜ, 19 ਦਸੰਬਰ (ਦੀਪਕ ਬਹਿਲ) - ਬੀਤੀ ਸ਼ਾਮ ਟਾਂਡਾ ਦੇ ਪਿੰਡ ਕਲੋਆ ਨੇੜੇ ਮੋਟਰਸਾਈਕਲ ਮਕੈਨਿਕ ਬਲਜੀਤ ਸਿੰਘ ਬਿੱਲਾ ਦੇ ਕਤਲ ਦੇ ਮੁੱਖ ਦੋਸ਼ੀ ਲਖਵਿੰਦਰ ਉਰਫ਼ ਮਨਿੰਦਰ ਵਾਸੀ ਖਡਿਆਲਾ ਸੈਣੀਆਂ ਦਾ ਟਾਂਡਾ ਪੁਲਿਸ ਨੇ ਉਸ ਵੇਲੇ ਇਨਕਾਊਂਟਰ ਕਰ ਦਿੱਤਾ ਜਦੋਂ ਉਕਤ ਦੋਸ਼ੀ ਅੱਜ ਦੇਰ ਸ਼ਾਮ ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਚੌਟਾਲਾ ਪਿੰਡ ਨੇੜੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ। ਇਸ ਮੌਕੇ ਪਹਿਲਾਂ ਤੋਂ ਨਾਕਾਬੰਦੀ ’ਤੇ ਤੈਨਾਤ ਐੱਸ.ਐੱਚ.ਓ. ਟਾਂਡਾ ਗੁਰਿੰਦਰ ਸਿੰਘ ਨਾਗਰਾ ਤੇ ਪੁਲਿਸ ਪਾਰਟੀ ਨੇ ਜਦੋਂ ਉਕਤ ਨੌਜਵਾਨ ਦਾ ਪਿੱਛਾ ਕੀਤਾ ਤਾਂ ਦੋਸ਼ੀ ਲਖਵਿੰਦਰ ਸਿੰਘ ਉਰਫ਼ ਮਨਿੰਦਰ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਮਗਰੋਂ ਇੰਸਪੈਕਟਰ ਨਾਗਰਾ ਤੇ ਪੁਲਿਸ ਪਾਰਟੀ ਨੇ ਵੀ ਜਵਾਬੀ ਫਾਇਰਿੰਗ ਕੀਤੀ ਜਿਸ ਦੌਰਾਨ ਉਕਤ ਗੈਂਗਸਟਰ ਦੇ ਇਕ ਗੋਲੀ ਲੱਤ ਵਿਚ ਲੱਗੀ ਜਿਸ ਮਗਰੋਂ ਜ਼ਖਮੀ ਹਾਲਤ ਵਿਚ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਵਰਨਣਯੋਗ ਹੈ ਕਿ ਉਕਤ ਕਤਲ ਦੀ ਘਟਨਾ ਤੋਂ ਬਾਅਦ ਇਲਾਕੇ ਵਿਚ ਭਾਰੀ ਸਹਿਮ ਦਾ ਮਾਹੌਲ ਸੀ। ਇਸ ਅਨਕਾਊਂਟਰ ਮਗਰੋਂ ਐੱਸ.ਪੀ. ਪਰਮਿੰਦਰ ਸਿੰਘ ਹੀਰ, ਡੀ.ਐੱਸ.ਪੀ. ਦਵਿੰਦਰ ਸਿੰਘ ਬਾਜਵਾ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਿੱਥੇ ਨਿਰੀਖਣ ਕੀਤਾ ਉਥੇ ਉਕਤ ਮੁਲਜ਼ਮ ਪਾਸੋਂ 30 ਬੋਰ ਦਾ ਪਿਸਟਲ ਵੀ ਬਰਾਮਦ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ