JALANDHAR WEATHER

ਹਿਜਾਬ ਵਿਵਾਦ 'ਤੇ ਨਿਤੀਸ਼ ਕੁਮਾਰ ਮੁਆਫ਼ੀ ਮੰਗਣ - ਉਮਰ ਅਬਦੁੱਲਾ

ਮੁੰਬਈ (ਮਹਾਰਾਸ਼ਟਰ), 18 ਦਸੰਬਰ (ਏਐਨਆਈ): ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਹਾਲੀਆ ਹਿਜਾਬ ਵਿਵਾਦ 'ਤੇ ਮੁਆਫ਼ੀ ਮੰਗਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਘਟਨਾ ਅਸਵੀਕਾਰਨਯੋਗ ਸੀ । ਉਨ੍ਹਾਂ ਦੀ ਇਹ ਟਿੱਪਣੀ ਪਟਨਾ ਵਿਚ ਇਕ ਸਰਕਾਰੀ ਸਮਾਗਮ ਦੌਰਾਨ ਮੁੱਖ ਮੰਤਰੀ ਕੁਮਾਰ ਨੂੰ ਇਕ ਔਰਤ ਦਾ ਹਿਜਾਬ ਉਤਾਰਨ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇਣ ਵਾਲੀ ਇਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਈ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, "ਇਹ ਭੁੱਲ ਜਾਓ ਕਿ ਉਹ ਇਕ ਮੁਸਲਿਮ ਔਰਤ ਸੀ, ਕਿ ਉਸ ਨੇ ਹਿਜਾਬ ਪਹਿਨਿਆ ਹੋਇਆ ਸੀ; ਕਿਸੇ ਵੀ ਔਰਤ 'ਤੇ ਇਸ ਤਰ੍ਹਾਂ ਹੱਥ ਰੱਖਣਾ, ਉਸ ਦੇ ਕੱਪੜਿਆਂ ਨੂੰ ਛੂਹਣਾ ਕਿਵੇਂ ਸਹੀ ਹੋ ਸਕਦਾ ਹੈ? ਉਸ ਨੂੰ ਇਕ ਔਰਤ ਦੇ ਕੱਪੜਿਆਂ ਨੂੰ ਛੂਹਣ ਦਾ ਕੀ ਹੱਕ ਸੀ? ਅਤੇ ਫਿਰ ਇਸ ਤਰ੍ਹਾਂ ਇਕ ਮੁਸਲਿਮ ਔਰਤ ਦਾ ਹਿਜਾਬ ਜ਼ਬਰਦਸਤੀ ਉਤਾਰਨਾ। ਮਹਿਲਾ ਡਾਕਟਰ ਨੇ ਕਿਹਾ ਹੈ ਕਿ ਉਹ ਹੁਣ ਕੰਮ ਨਹੀਂ ਕਰਨਾ ਚਾਹੁੰਦੀ, ਇਸ ਲਈ ਨਿਤੀਸ਼ ਕੁਮਾਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਮਹਿਲਾ ਡਾਕਟਰ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।"


ਇਸ ਦੌਰਾਨ, ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਇਕ ਵਾਇਰਲ ਵੀਡੀਓ 'ਤੇ ਬਚਾਅ ਕੀਤਾ ਜਿਸ ਵਿਚ ਉਨ੍ਹਾਂ ਨੂੰ ਇਕ ਔਰਤ ਦਾ ਹਿਜਾਬ ਉਤਾਰਨ ਦੀ ਕੋਸ਼ਿਸ਼ ਕਰਦੇ ਦਿਖਾਇਆ ਗਿਆ ਹੈ, ਇਹ ਕਹਿੰਦੇ ਹੋਏ ਕਿ ਉਨ੍ਹਾਂ ਨੇ ਇਕ ਸਰਪ੍ਰਸਤ ਵਜੋਂ ਅਜਿਹਾ ਕੀਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ