ਹੱ.ਤਿਆ ਦੀ ਇਕ ਹੋਰ ਵਾਰਦਾਤ -ਅਣਪਛਾਤਿਆਂ ਵਲੋਂ ਟਾਂਡਾ ਵਿਚ ਗੋਲੀਆਂ ਮਾਰ ਕੇ ਨੌਜਵਾਨ ਦੀ ਹੱ.ਤਿਆ
ਟਾਂਡਾ ਉੜਮੁੜ, 18 ਦਸੰਬਰ (ਦੀਪਕ ਬਹਿਲ) :ਟਾਂਡਾ-ਹੁਸ਼ਿਆਰਪੁਰ ਮਾਰਗ 'ਤੇ ਅੱਡਾ ਕਲੋਆ ਨਜ਼ਦੀਕ ਬੁਲਟ ਰਿਪੇਅਰ ਦਾ ਕੰਮ ਕਰਨ ਵਾਲੇ ਇਕ ਨੌਜਵਾਨ ਦਾ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਅੱਜ ਸ਼ਾਮ ਹੱਤਿਆ ਕਰ ਦਿੱਤੀ ਗਈ । ਮ੍ਰਿਤਕ ਨੌਜਵਾਨ ਦੀ ਪਹਿਚਾਨ ਬਲਜੀਤ ਸਿੰਘ ਉਰਫ ਬਿੱਲਾ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਕੰਧਾਲਾ ਸ਼ੇਖਾਂ ਵਜੋਂ ਹੋਈ। ਇਹ ਵਾਰਦਾਤ ਦੇਰ ਸ਼ਾਮ ਦੀ ਹੈ ਜਦੋਂ ਬਿੱਲਾ ਟਾਂਡੇ ਵੱਲ ਆ ਰਿਹਾ ਸੀ ਕਿ ਅਣਪਛਾਤੇ ਨੌਜਵਾਨਾਂ ਨੇ ਘੇਰ ਕੇ ਉਸ 'ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ। ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਟਾਂਡਾ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦੀ ਵਾਰਦਾਤ ਸੰਬੰਧੀ ਸੂਚਨਾ ਮਿਲਦਿਆਂ ਹੀ ਸਮੁੱਚਾ ਪ੍ਰਸ਼ਾਸਨ ਘਟਨਾ ਵਾਲੀ ਥਾਂ 'ਤੇ ਪਹੁੰਚਿਆ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;