ਸੁਲਤਾਨ ਹੈਥਮ ਬਿਨ ਤਾਰਿਕ ਅਲ ਸੈਦ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਰਡਰ ਆਫ਼ ਓਮਾਨ ਨਾਲ ਕੀਤਾ ਸਨਮਾਨਿਤ
ਮਸਕਟ (ਓਮਾਨ), 18 ਦਸੰਬਰ - ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰਿਕ ਅਲ ਸੈਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਰਡਰ ਆਫ਼ ਓਮਾਨ ਨਾਲ ਸਨਮਾਨਿਤ ਕੀਤਾ। ਵਿਦੇਸ਼ ਮੰਤਰਾਲੇ ਅਨੁਸਾਰ ਪ੍ਰਧਾਨ ਮੰਤਰੀ ਨੇ ਇਸ ਸਨਮਾਨ ਨੂੰ ਦੋਵਾਂ ਦੇਸ਼ਾਂ ਵਿਚਕਾਰ ਪੁਰਾਣੀ ਦੋਸਤੀ ਨੂੰ ਸਮਰਪਿਤ ਕੀਤਾ ਅਤੇ ਇਸਨੂੰ ਭਾਰਤ ਦੇ 1.4 ਅਰਬ ਲੋਕਾਂ ਅਤੇ ਓਮਾਨ ਦੇ ਲੋਕਾਂ ਵਿਚਕਾਰ ਨਿੱਘ ਅਤੇ ਪਿਆਰ ਨੂੰ ਸ਼ਰਧਾਂਜਲੀ ਕਿਹਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੱਲ੍ਹ ਓਮਾਨ ਦੇ ਰੱਖਿਆ ਮਾਮਲਿਆਂ ਦੇ ਉਪ ਪ੍ਰਧਾਨ ਮੰਤਰੀ ਸਈਦ ਸ਼ਿਹਾਬ ਬਿਨ ਤਾਰਿਕ ਅਲ ਸੈਦ ਨਾਲ ਮੁਲਾਕਾਤ ਕਰਕੇ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਨੂੰ ਲੈ ਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਸੁਲਤਾਨ ਹੈਥਮ ਬਿਨ ਤਾਰਿਕ ਦੇ ਸੱਦੇ 'ਤੇ ਓਮਾਨ ਦਾ ਦੌਰਾ ਕਰ ਰਹੇ ਹਨ | ਇਹ ਖਾੜੀ ਦੇਸ਼ ਦੀ ਉਨ੍ਹਾਂ ਦੀ ਦੂਜੀ ਯਾਤਰਾ ਹੈ | ਮੋਦੀ ਦਾ ਇਹ ਦੌਰਾ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਇਹ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸੰਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਵੀ ਹੈ |
;
;
;
;
;
;
;
;