ਪੰਚਾਇਤ ਸੰਮਤੀ ਜ਼ੋਨ ਕਣਕਵਾਲ ਤੋਂ ਆਮ ਆਦਮੀ ਪਾਰਟੀ ਦੇ ਗੁਰਤੇਜ ਸਿੰਘ ਕਣਕਵਾਲ ਚੋਣ ਜਿੱਤੇ
ਧਰਮਗੜ੍ਹ (ਸੰਗਰੂਰ), 17 ਦਸੰਬਰ (ਗੁਰਜੀਤ ਸਿੰਘ ਚਹਿਲ) - ਜ਼ਿਲ੍ਹਾ ਸੰਗਰੂਰ ਦੇ ਬਲਾਕ ਸੰਮਤੀ ਜ਼ੋਨ ਕਣਕਵਾਲ ਭੰਗੂਆਂ ਤੋ ਆਮ ਆਦਮੀ ਪਾਰਟੀ ਦੇ ਗੁਰਤੇਜ ਸਿੰਘ ਚੋਣ ਜਿੱਤ ਗਏ ਹਨ । ਪਿੰਡ ਰਤਨਗੜ੍ਹ ਪਾਟਿਆਵਾਲੀ ਅਤੇ ਕਣਕਵਾਲ ਭੰਗੂਆ 'ਚ ਪਈਆਂ ਵੋਟਾਂ 'ਚ ਗੁਰਤੇਜ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 360 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਜਿੱਤ ਲਈ ਗੁਰਤੇਜ ਸਿੰਘ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਸਮੁੱਚੀ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ, ਜਿੰਨਾ ਨੇ ਉਨ੍ਹਾਂ ਨੂੰ ਜਿਤਾਉਣ ਲਈ ਦਿਨ ਰਾਤ ਇਕ ਕੀਤਾ।
;
;
;
;
;
;
;
;