ਹਲਕਾ ਰਾਏਕੋਟ ਦੇ ਸੰਮਤੀ ਜ਼ੋਨ ਰਛੀਨ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ
ਰਾਏਕੋਟ ,17 ਦਸੰਬਰ (ਬਲਵਿੰਦਰ ਸਿੰਘ ਲਿੱਤਰ)- ਵਿਧਾਨ ਸਭਾ ਹਲਕਾ ਰਾਏਕੋਟ ਦੇ ਬਲਾਕ ਸੰਮਤੀ ਜ਼ੋਨ-13 ਰਛੀਨ (ਰਿਜ਼ਰਵ) ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਹਰਬੰਸ ਸਿੰਘ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਅਵਤਾਰ ਸਿੰਘ ਨੂੰ 69 ਵੋਟਾਂ ਨਾਲ ਹਰਾ ਕੇ ਸੀਟ ਅਕਾਲੀ ਦਲ ਦੀ ਝੋਲੀ ਪਾਈ।ਕੁੱਲ ਪੋਲਿੰਗ ਹੋਈਆਂ ਵੋਟਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਬੰਸ ਸਿੰਘ ਨੂੰ 1040 ਵੋਟਾਂ, ਕਾਂਗਰਸ ਦੇ ਅਵਤਾਰ ਸਿੰਘ ਨੂੰ 971 ਵੋਟਾਂ, ‘ਆਪ’ ਦੇ ਗੁਰਵਿੰਦਰ ਸਿੰਘ ਨੂੰ 522 ਅਤੇ ਬਸਪਾ ਦੇ ਹਰਗੋਬਿੰਦ ਸਿੰਘ ਨੂੰ 67 ਵੋਟਾਂ ਹਾਸਿਲ ਹੋਈਆਂ। ਆਪਣੀ ਜਿੱਤ ਦਾ ਸਿਹਰਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੰਦੇ ਹੋਏ ਹਰਬੰਸ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਹਲਕੇ ਵਿਚ ਆਪਣੀ ਜਿੱਤ ਦਾ ਮੁੱਢ ਬੰਨ੍ਹਣ ਵਿਚ ਅਹਿਮ ਭੂਮਿਕਾ ਮਿਲੇਗੀ।
;
;
;
;
;
;
;
;