ਜ਼ਿਲ੍ਹਾ ਪ੍ਰੀਸ਼ਦ ਜੋਨ ਚੋਗਾਵਾਂ ਤੋਂ ਰੇਸ਼ਮ ਵੜੈਚ ਤੇ ਜੋਨ ਲੋਪੋਕੇ ਤੋਂ ਰਾਜਵਿੰਦਰ ਕੌਰ ਜੇਤੂ
ਚੋਗਾਵਾਂ/ਅੰਮ੍ਰਿਤਸਰ, 17 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਜੋਨ ਚੋਗਾਵਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਜੋਨ ਚੋਗਾਵਾਂ ਤੋਂ ਆਪ ਦੇ ਉਮੀਦਵਾਰ ਰੇਸ਼ਮ ਵੜੈਚ ਨੂੰ 5 ਹਜ਼ਾਰ ਦੀ ਲੀਡ ਨਾਲ ਅਤੇ ਜੋਨ ਲੋਪੋਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਰਾਜਵਿੰਦਰ ਕੌਰ ਪਤਨੀ ਲਖਬੀਰ ਸਿੰਘ ਮੰਝ 1000 ਦੀ ਲੀਡ ਨਾਲ ਜੇਤੂ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸੁਵਿੰਦਰ ਸਿੰਘ ਬਰਾੜ ਅਤੇ ਆਸ਼ਾ ਰਾਣੀ ਲੋਪੋਕੇ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਹੈ। ਇਸ ਮੌਕ ਹਲਕਾ ਰਾਜਾ ਸਾਂਸੀ ਦੀ ਇੰਚਾਰਜ ਮੈਡਮ ਸੋਨੀਆ ਮਾਨ, ਸਰਪੰਚ ਲਾਲੀ ਸਾਰੰਗੜਾ, ਸੁਖਦੀਪ ਸਿੰਘ ਛੀਨਾ, ਪ੍ਰਧਾਨ ਅਰਵਿੰਦਰ ਸਿੰਘ ਬੱਬੂ, ਰਾਮ ਸਿੰਘ ਚੋਗਾਵਾਂ, ਸਰਪੰਚ ਜਸਪਾਲ ਸਿੰਘ ਭੀਲੋਵਾਲ ਨੇ ਜੇਤੂ ਉਮੀਦਵਾਰ ਵੜੇਚ ਨੂੰ ਵਧਾਈਆਂ ਦਿੱਤੀਆਂ।
;
;
;
;
;
;
;
;