‘ਆਪ’ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਰਜਿੰਦਰ ਸਿੰਘ ਮਾਰਸ਼ਲ ਜਿੱਤੇ
ਟਾਂਡਾ ਉੜਮੁੜ, 17 ਦਸੰਬਰ (ਭਗਵਾਨ ਸਿੰਘ ਸੈਣੀ) -ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਆਏ ਨਤੀਜੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਿੰਦਰ ਮਾਰਸ਼ਲ ਨੇ ਮਿਆਣੀ ਜ਼ੋਨ ਤੋਂ ਹੂੰਝਾ ਫੇਰ ਜਿੱਤ ਹਾਸਲ ਕੀਤੀ। ਰਜਿੰਦਰ ਸਿੰਘ ਮਾਰਸ਼ਲ ਨੇ ਕਾਂਗਰਸ ਦੇ ਉੁਮੀਦਵਾਰ ਸੰਨੀ ਮਿਆਣੀ ਨੂੰ 1868 ਵੋਟਾਂ ਦੇ ਫਰਕ ਨਾਲ ਹਰਾਇਆ। ਇਸੇ ਤਰਾਂ ਮਿਆਣੀ ਦੇ ਬਲਾਕ ਸੰਮਤੀ ਜ਼ੋਨਾਂ ਵਿੱਚ ਸ਼ਹਿਬਾਜਪੁਰ ਜ਼ੋਨ ਤੋਂ ਕਾਂਗਰਸ ਦੇ ਕੁਲਦੀਪ ਕੌਰ, ਮਿਆਣੀ ਜ਼ੋਨ ਤੋਂ ਕਾਂਗਰਸ ਦੇ ਪਰਵਿੰਦਰ ਲਾਡੀ, ਭੂਲਪੁਰ ਜ਼ੋਨ ਤੋਂ ਆਪ ਦੇ ਵਰਿੰਦਰ ਸਿੰਘ, ਟਾਹਲੀ ਜ਼ੋਨ ਤੋਂ ਆਪ ਦੇ ਹਰਜਿੰਦਰ ਕੌਰ, ਡੱਡੀਆਂ ਜ਼ੋਨ ਤੋਂ ਆਪ ਦੇ ਰਿੰਕੂ ਤੇਜੀ, ਜਲਾਲਪੁਰ ਤੋਂ ਆਪ ਦੇ ਲਖਵਿੰਦਰ ਸੇਠੀ ਅਤੇ ਜਹੂਰਾ ਜ਼ੋਨ ਤੋਂ ਆਪ ਦੇ ਜਸਵਿੰਦਰ ਕੌਰ ਨੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਰਜਿੰਦਰ ਮਾਰਸ਼ਲ ਨੂੰ ਵਿਧਾਇਕ ਰਾਜਾ ਨੇ ਮੁਬਾਰਕਾਂ ਦਿੰਦਿਆ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਜਿੱਤ ਹੈ। ਇਸ ਮੌਕੇ ਰਜਿੰਦਰ ਮਾਰਸ਼ਲ ਨੇ ਆਪ ਦੇ ਸਮੂਹ ਵਰਕਰਾਂ ਅਤੇ ਵੋਟਰਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਿਕਾਸ ਦੀ ਇਕ ਨਵੀਂ ਲੀਹ ਰੱਖਣਗੇ। ਇਸ ਮੌਕੇ ਇਨ੍ਹਾਂ ਤੋਂ ਇਲਾਵਾ ਵਿਧਾਇਕ ਜਸਵੀਰ ਰਾਜਾ, ਸਾਬਕਾ ਚੇਅਰਮੈਨ ਇੰਮਵਰੂਮੈਂਟ ਟਰੱਸਟ ਹਰਮੀਤ ਔਲ਼ਖ, ਸੰਗਠਨ ਇੰਚਾਰਜ਼ ਕੇਸ਼ਵ ਸੈਣੀ, ਸੁਖਵਿੰਦਰ ਸਿੰਘ ਅਰੋੜਾ, ਸਰਪੰਚ ਜਸਵੰਤ ਸਿੰਘ ਬਿੱਟੂ, ਲਖਵਿੰਦਰ ਸੇਠੀ, ਸਰਪੰਚ ਗੋਲਡੀ ਨਰਵਾਲ, ਜ਼ਿਲ੍ਹਾ ਪ੍ਰਧਾਨ ਯੂਥ ਮਨਵੀਰ ਝਾਵਰ, ਕੁਲਵੰਤ ਸਿੰਘ ਜਹੂਰਾ, ਕੁਲਵੰਤ ਮਾਰਸ਼ਲ, ਸਰਪੰਚ ਸੁਖਵਿੰਦਰ ਝਾਵਰ, ਮਨਜੀਤ ਸਿੰਘ ਸੱਲਾਂ ਅਤੇ ਵੱਡੀ ਗਿਣਤੀ ਵਿੱਚ ਆਪ ਆਗੂ ਅਤੇ ਵਰਕਰ ਹਾਜ਼ਰ ਸਨ। ਖ਼ਬਰ ਲਿਖੇ ਜਾਣ ਤੱਕ ਕੰਧਾਲਾਂ ਜੱਟਾਂ ਜ਼ੋਨ ਅਤੇ ਜਾਜਾ ਜ਼ੋਨ ਦੀ ਗਿਣਤੀ ਦੇਰ ਸ਼ਾਮ ਤੱਕ ਜਾਰੀ ਸੀ।
;
;
;
;
;
;
;
;