ਬਲਾਕ ਸੰਮਤੀ ਮਾਹਿਲਪੁਰ ਜੌਨ ਨਡਾਲੋਂ, ਪੰਡੋਰੀ ਗੰਗਾ ਸਿੰਘ ਤੇ ਹਕੂਮਤਪੁਰ ਤੋਂ ਆਪ ਦੇ ਉਮੀਦਵਾਰ ਰਣਵੀਰ ਸਿੰਘ, ਅਨੂ ਰਾਣੀ ਤੇ ਗੁਰਦੀਪ ਕੌਰ ਵਲੋਂ ਜਿੱਤ ਪ੍ਰਾਪਤ
ਮਾਹਿਲਪੁਰ,ਹੁਸ਼ਿਆਰਪੁਰ, 17 ਦਸੰਬਰ(ਰਜਿੰਦਰਸਿੰਘ )-ਬਲਾਕ ਸੰਮਤੀ ਮਾਹਿਲਪੁਰ ਜੋਨ ਨਡਾਲੋਂ, ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਵੀਰ ਸਿੰਘ ਨੇ ਵਿਰੋਧੀ ਪਾਰਟੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਸਿੰਘ ਭੱਟੀ ਨੂੰ 191 ਵੋਟਾਂ ਨਾਲ, ਜੌਨ ਪੰਡੋਰੀ ਗੰਗਾ ਸਿੰਘ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨੂ ਰਾਣੀ ਨੇ ਵਿਰੋਧੀ ਪਾਰਟੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਕੌਰ ਨੂੰ 611 ਵੋਟਾਂ ਨਾਲ ਤੇ ਜੋਨ ਹਕੂਮਤਪੁਰ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਕੌਰ ਨੇ ਵਿਰੋਧੀ ਪਾਰਟੀ ਕਾਂਗਰਸ ਦੇ ਉਮੀਦਵਾਰ ਬਲਜਿੰਦਰ ਕੌਰ ਨੂੰ 325ਵੋਟਾਂ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ।
;
;
;
;
;
;
;
;