JALANDHAR WEATHER

ਇਕ ਡੇਰੇ ਦਾ ਸਮਾਨ ਗੱਡੀ ਵਿਚ ਰੱਖ ਰਹੇ ਵਿਅਕਤੀ ਸੰਗਤਾਂ ਨੇ ਘੇਰੇ, ਡੇਰੇ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਗਾਇਬ

ਜੰਡਿਆਲਾ ਮੰਜਕੀ, (ਜਲੰਧਰ) 12 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)- ਨੂਰਮਹਿਲ-ਨਕੋਦਰ ਮੁੱਖ ਰੋਡ ’ਤੇ ਸਥਿਤ ਨਾਨਕਸਰ ਠਾਠ ਈਸ਼ਰ ਦਰਬਾਰ ਵਿਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਸੰਗਤਾਂ ਨੇ ਡੇਰੇ ਦਾ ਸਮਾਨ ਚੁੱਪ ਚਾਪ ਗੱਡੀ ਵਿਚ ਲੈ ਕੇ ਜਾ ਰਹੇ ਕੁਝ ਲੋਕਾਂ ਨੂੰ ਘੇਰਿਆ ਅਤੇ ਪੁਛਗਿੱਛ ਕੀਤੀ। ਮੌਕੇ ’ਤੇ ਪੁੱਜੇ ਮੀਡੀਆ ਨੂੰ ਸੰਗਤਾਂ ਨੇ ਦੱਸਿਆ ਕਿ ਹਾਲ ਵਿਚ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੁਝ ਦਿਨਾਂ ਤੋਂ ਗਾਇਬ ਹਨ ਅਤੇ ਸੰਗਤਾਂ ਸਿਰਫ਼ ਸਰਾਹਣੇ ਰੱਖੇ ਪੀੜਾ ਸਾਹਿਬ ਨੂੰ ਹੀ ਮੱਥਾ ਟੇਕਦੀਆਂ ਰਹੀਆਂ। ਦੱਸ ਦੇਈਏ ਕਿ ਡੇਰੇ ਦੇ ਨਾਲ ਲੱਗਦੇ ਉੱਪਲ ਜਗੀਰ ਅਤੇ ਉੱਪਰ ਖਾਲਸਾ ਤੋਂ ਇਲਾਵਾ ਡੇਰਿਆਂ ’ਤੇ ਰਹਿੰਦੀ ਸੰਗਤ ਦੀ ਆਸਥਾ ਵੀ ਇਸ ਡੇਰੇ ਨਾਲ ਜੁੜੀ ਹੋਈ ਹੈ। ਉਕਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੂਰਮਹਿਲ ਦੇ ਮੁਖੀ ਪਰਮਜੀਤ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਅਤੇ ਮੌਜੂਦ ਲੋਕਾਂ ਤੋਂ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ। ਮੌਕੇ ’ਤੇ ਪੁੱਜੇ ਡੀ.ਐਸ.ਪੀ. ਨਕੋਦਰ ਸੁਖਪਾਲ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਧਾਰਮਿਕ ਬੇਅਦਬੀ ਸੰਬੰਧੀ ਮਾਮਲਾ ਦਰਜ ਕੀਤਾ ਜਾਵੇਗਾ। ਉਕਤ ਗੁਰੂ ਘਰ ਨਾਲ ਸੰਬੰਧਿਤ ਡੇਰੇਦਾਰ ਵੀ ਗਾਇਬ ਦੱਸਿਆ ਜਾ ਰਿਹਾ ਹੈ। ਸੰਗਤਾਂ ਵਲੋਂ ਦਾਨ ਕੀਤੀ ਥਾਂ ਵਿਚ ਬਣੇ ਅਤੇ ਹੁਣ ਮਹਿੰਗੇ ਮੁੱਲ ਵਾਲੇ ਡੇਰੇ ਨੂੰ ਵੇਚੇ ਜਾਣ ਦੀ ਵੀ ਚਰਚਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ