ਸਸ਼ਾਸਤਰ ਸੀਮਾ ਬਲ ਨੇ ਨਿਪਾਲ ਜੇਲ੍ਹ ਤੋਂ ਭੱਜਣ ਵਾਲੇ 60 ਕੈਦੀ ਕੀਤੇ ਕਾਬੂ
ਕਾਠਮੰਡੂ/ਨਵੀਂ ਦਿੱਲੀ, 11 ਸਤੰਬਰ- ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਸ਼ਾਸਤਰ ਸੀਮਾ ਬਲ ਨੇ ਹੁਣ ਤੱਕ ਨਿਪਾਲ ਜੇਲ੍ਹ ਤੋਂ ਭੱਜਣ ਵਾਲੇ 60 ਕੈਦੀਆਂ ਨੂੰ ਫੜਿਆ ਹੈ। ਉਨ੍ਹਾਂ ਸਾਰਿਆਂ ਨੂੰ ਭਾਰਤ-ਨਿਪਾਲ ਸਰਹੱਦ ਦੀਆਂ ਵੱਖ-ਵੱਖ ਚੈੱਕਪੋਸਟਾਂ ’ਤੇ ਰੱਖਿਆ ਗਿਆ ਹੈ ਤੇ ਸਾਰੇ ਕੈਦੀਆਂ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਹੁਣ ਤੱਕ ਨਿਪਾਲ ਜੇਲ੍ਹਾਂ ਤੋਂ ਭੱਜਣ ਵਾਲੇ 35 ਕੈਦੀਆਂ ਨੂੰ ਫੜਿਆ ਹੈ। ਇਨ੍ਹਾਂ ਵਿਚੋਂ 22 ਕੈਦੀ ਉੱਤਰ ਪ੍ਰਦੇਸ਼ ਵਿਚ ਭਾਰਤ-ਨਿਪਾਲ ਸਰਹੱਦ ’ਤੇ, 10 ਬਿਹਾਰ ਵਿਚ ਅਤੇ ਤਿੰਨ ਬੰਗਾਲ ਵਿਚ ਰੱਖੇ ਗਏ ਸਨ। ਗਿਣਤੀ ਅਜੇ ਵੀ ਵੱਧ ਰਹੀ ਹੈ।