JALANDHAR WEATHER

ਕੇਂਦਰ ਨੇ ਕਣਕ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਵਪਾਰੀਆਂ ਦੀ ਸਟਾਕ ਸੀਮਾ ਘਟਾਈ

ਨਵੀਂ ਦਿੱਲੀ , 26 ਅਗਸਤ -ਕੇਂਦਰ ਸਰਕਾਰ ਨੇ ਆਉਣ ਵਾਲੇ ਤਿਉਹਾਰਾਂ ਤੋਂ ਪਹਿਲਾਂ ਕਣਕ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ। ਸਰਕਾਰ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਥੋਕ ਅਤੇ ਪ੍ਰਚੂਨ ਵਪਾਰੀਆਂ ਅਤੇ ਪ੍ਰੋਸੈਸਰਾਂ ਲਈ ਕਣਕ ਦੀ ਸਟੋਰੇਜ ਸੀਮਾ (ਸਟਾਕ ਸੀਮਾ) ਘਟਾ ਦਿੱਤੀ ਹੈ। ਇਹ ਨਵੀਂ ਸੀਮਾ 31 ਮਾਰਚ, 2026 ਤੱਕ ਲਾਗੂ ਰਹੇਗੀ। ਜਾਰੀ ਨੋਟੀਫਿਕੇਸ਼ਨ ਅਨੁਸਾਰ, ਥੋਕ ਵਪਾਰੀਆਂ ਲਈ ਸਟਾਕ ਸੀਮਾ 3,000 ਮੀਟ੍ਰਿਕ ਟਨ ਤੋਂ ਘਟਾ ਕੇ 2,000 ਮੀਟ੍ਰਿਕ ਟਨ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਪ੍ਰਚੂਨ ਵਪਾਰੀਆਂ ਲਈ ਪ੍ਰਤੀ ਦੁਕਾਨ ਸੀਮਾ 10 ਮੀਟ੍ਰਿਕ ਟਨ ਤੋਂ ਘਟਾ ਕੇ 8 ਮੀਟ੍ਰਿਕ ਟਨ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ, ਕਣਕ ਪ੍ਰੋਸੈਸਰਾਂ ਲਈ ਸਟਾਕ ਨੂੰ ਮਾਸਿਕ ਸਥਾਪਿਤ ਸਮਰੱਥਾ ( ਦੇ 60 ਪ੍ਰਤੀਸ਼ਤ (ਵਿੱਤੀ ਸਾਲ 2025-26 ਦੇ ਬਾਕੀ ਮਹੀਨਿਆਂ ਨਾਲ ਗੁਣਾ) ਤੱਕ ਘਟਾ ਦਿੱਤਾ ਗਿਆ ਹੈ। ਪਹਿਲਾਂ, ਇਹ ਸੀਮਾ ਮਾਸਿਕ ਸਥਾਪਤ ਸਮਰੱਥਾ (ਵਿੱਤੀ ਸਾਲ 2025-26 ਦੇ ਬਾਕੀ ਮਹੀਨਿਆਂ ਨਾਲ ਗੁਣਾ) ਦੇ 70 ਪ੍ਰਤੀਸ਼ਤ 'ਤੇ ਨਿਰਧਾਰਤ ਕੀਤੀ ਗਈ ਸੀ।

ਕੇਂਦਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਦਮ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਚੁੱਕਿਆ ਗਿਆ ਹੈ, ਤਾਂ ਜੋ ਕੋਈ ਸੰਕਟ ਪੈਦਾ ਨਾ ਹੋਵੇ। ਜੇਕਰ ਕਿਸੇ ਵਪਾਰੀ ਜਾਂ ਯੂਨਿਟ ਕੋਲ ਨਿਰਧਾਰਤ ਸੀਮਾ ਤੋਂ ਵੱਧ ਸਟਾਕ ਪਾਇਆ ਜਾਂਦਾ ਹੈ, ਤਾਂ ਨੋਟੀਫਿਕੇਸ਼ਨ ਦੇ 15 ਦਿਨਾਂ ਦੇ ਅੰਦਰ ਇਸ ਨੂੰ ਘਟਾਉਣਾ ਹੋਵੇਗਾ। ਕੇਂਦਰ ਅਤੇ ਰਾਜ ਸਰਕਾਰਾਂ ਇਸ 'ਤੇ ਸਖ਼ਤ ਨਜ਼ਰ ਰੱਖਣਗੀਆਂ ਤਾਂ ਜੋ ਦੇਸ਼ ਵਿਚ ਕਣਕ ਦੀ ਕੋਈ ਕਮੀ ਨਾ ਹੋਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ