ਡੀਆਰਡੀਓ ਨੇ ਸਫਲਤਾਪੂਰਵਕ ਕੀਤੇ ਏਕੀਕ੍ਰਿਤ ਹਵਾਈ ਰੱਖਿਆ ਹਥਿਆਰ ਪ੍ਰਣਾਲੀ ਦੇ ਪਹਿਲੇ ਉਡਾਣ ਟੈਸਟ

ਭੁਵਨੇਸ਼ਵਰ, 24 ਅਗਸਤ - ਡੀਆਰਡੀਓ ਨੇ 23 ਅਗਸਤ 2025 ਨੂੰ ਓਡੀਸ਼ਾ ਦੇ ਤੱਟ ਤੋਂ ਲਗਭਗ 1230 ਵਜੇ ਏਕੀਕ੍ਰਿਤ ਹਵਾਈ ਰੱਖਿਆ ਹਥਿਆਰ ਪ੍ਰਣਾਲੀ (ਆਈਏਡੀਡਬਲਯੂਐਸ) ਦੇ ਪਹਿਲੇ ਉਡਾਣ ਟੈਸਟ ਸਫਲਤਾਪੂਰਵਕ ਕੀਤੇ ਹਨ।
ਆਈਏਡੀਡਬਲਯੂਐਸ ਇਕ ਬਹੁ-ਪੱਧਰੀ ਹਵਾਈ ਰੱਖਿਆ ਪ੍ਰਣਾਲੀ ਹੈ ਜਿਸ ਵਿਚ ਸਾਰੀਆਂ ਸਵਦੇਸ਼ੀ ਤੇਜ਼ ਪ੍ਰਤੀਕਿਰਿਆ ਸਤਹ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ (ਕਿਆਊਆਰਐਸਏਐਮ), ਐਡਵਾਂਸਡ ਵੈਰੀ ਸ਼ਾਰਟ ਰੇਂਜ ਏਅਰ ਡਿਫੈਂਸ ਸਿਸਟਮ (ਵੀਐਸਐਚਓਆਰਏਡੀਐਸ) ਮਿਜ਼ਾਈਲਾਂ ਅਤੇ ਇਕ ਉੱਚ-ਪਾਵਰ ਲੇਜ਼ਰ-ਅਧਾਰਤ ਨਿਰਦੇਸ਼ਤ ਊਰਜਾ ਹਥਿਆਰ (ਡੀਈਡਬਲਯੂ) ਸ਼ਾਮਿਲ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਈਏਡੀਡਬਲਯੂਐਸ ਦੇ ਸਫ਼ਲ ਵਿਕਾਸ ਲਈ ਡੀਆਰਡੀਓ, ਭਾਰਤੀ ਹਥਿਆਰਬੰਦ ਸੈਨਾਵਾਂ ਅਤੇ ਉਦਯੋਗ ਨੂੰ ਵਧਾਈ ਦਿੱਤੀ।