ਆਯੂਸ ਗੋਇਲ ਸਬ-ਡਵੀਜ਼ਨ ਤਪਾ ਦੇ ਨਵੇਂ ਐਸ.ਡੀ.ਐਮ. ਨਿਯੁਕਤ

ਤਪਾ ਮੰਡੀ, (ਬਰਨਾਲਾ), 20 ਅਗਸਤ (ਵਿਜੇ ਸ਼ਰਮਾ)-ਪੰਜਾਬ ਸਰਕਾਰ ਵਲੋਂ ਆਈ.ਏ.ਐਸ. ਅਧਿਕਾਰੀਆਂ ਦੀਆਂ ਕੀਤੀਆਂ ਬਦਲੀਆਂ ਤਹਿਤ ਸਬ-ਡਵੀਜ਼ਨ ਤਪਾ ਵਿਖੇ ਆਯੂਸ਼ ਗੋਇਲ ਨੂੰ ਐਸ.ਡੀ.ਐਮ. ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਸ.ਡੀ.ਐਮ. ਸਿਮਰਪ੍ਰੀਤ ਨੂੰ ਤਰੱਕੀ ਦੇ ਕੇ ਉਨ੍ਹਾਂ ਦਾ ਤਬਾਦਲਾ ਪਟਿਆਲਾ ਵਿਖੇ ਕਰ ਦਿੱਤਾ ਗਿਆ ਹੈ।