ਸੀ.ਪੀ. ਰਾਧਾਕ੍ਰਿਸ਼ਨਨ ਹੋਣਗੇ ਐਨ.ਡੀ.ਏ. ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ, ਜੇ.ਪੀ. ਨੱਢਾ ਨੇ ਕੀਤਾ ਨਾਂਅ ਦਾ ਐਲਾਨ

ਨਵੀਂ ਦਿੱਲੀ , 17 ਅਗਸਤ - ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਨੇ ਉਪ ਰਾਸ਼ਟਰਪਤੀ ਦੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਤਾਮਿਲਨਾਡੂ ਦੇ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਐਨ.ਡੀ.ਏ. ਦਾ ਉਮੀਦਵਾਰ ਬਣਾਇਆ ਗਿਆ ਹੈ। ਰਾਧਾਕ੍ਰਿਸ਼ਨਨ ਇਸ ਸਮੇਂ ਮਹਾਰਾਸ਼ਟਰ ਦੇ ਰਾਜਪਾਲ ਹਨ। ਜੇ.ਪੀ. ਨੱਢਾ ਨੇ ਕੀਤਾ ਨਾਂਅ ਦਾ ਐਲਾਨ ਕੀਤਾ ਹੈ।
ਚੰਦਰਪੁਰਮ ਪੋਨੂਸਾਮੀ ਰਾਧਾਕ੍ਰਿਸ਼ਨਨ ਇਸ ਸਮੇਂ ਮਹਾਰਾਸ਼ਟਰ ਦੇ 24ਵੇਂ ਰਾਜਪਾਲ ਵਜੋਂ ਸੇਵਾ ਨਿਭਾ ਰਹੇ ਹਨ, ਇਹ ਅਹੁਦਾ ਉਨ੍ਹਾਂ ਨੇ 31 ਜੁਲਾਈ, 2024 ਨੂੰ ਸੰਭਾਲਿਆ ਸੀ। ਉਹ ਪਹਿਲਾਂ ਫਰਵਰੀ 2023 ਤੋਂ ਜੁਲਾਈ 2024 ਤੱਕ ਝਾਰਖੰਡ ਦੇ ਰਾਜਪਾਲ ਵਜੋਂ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਨੇ ਮਾਰਚ ਅਤੇ ਜੁਲਾਈ 2024 ਵਿਚਕਾਰ ਤੇਲੰਗਾਨਾ ਦੇ ਰਾਜਪਾਲ ਅਤੇ ਪੁਡੂਚੇਰੀ ਦੇ ਉਪ ਰਾਜਪਾਲ ਵਜੋਂ ਵਾਧੂ ਚਾਰਜ ਵੀ ਸੰਭਾਲਿਆ।