ਕੇਂਦਰ ਸਰਕਾਰ ਜਲਦ ਹੀ ਕਰੇਗੀ ਜੀ.ਐਸ.ਟੀ. ਸੁਧਾਰ, ਆਮ ਲੋਕਾਂ ਨੂੰ ਮਿਲੇਗਾ ਲਾਭ – ਕੇਂਦਰੀ ਮੰਤਰੀ ਮਨੋਹਰ ਲਾਲ

ਕਰਨਾਲ, 17 ਅਗਸਤ (ਗੁਰਮੀਤ ਸਿੰਘ ਸੱਗੂ) - ਅੱਜ ਭਾਜਪਾ ਜ਼ਿਲ੍ਹਾ ਦਫ਼ਤਰ “ਕਰਨ ਕਮਲ” ਵਿਖੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕਰਨਾਲ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ। ਜ਼ਿਲ੍ਹਾ ਪ੍ਰਧਾਨ ਪ੍ਰਵੀਣ ਲਾਠਰ ਦੀ ਅਗਵਾਈ ਵਿਚ ਹੋਈ ਇਸ ਸੰਗਠਨਾਤਮਕ ਮੀਟਿੰਗ ਵਿਚ ਕਾਰਜਕਰਤਿਆਂ ਨੂੰ ਕੇਂਦਰੀ ਮੰਤਰੀ ਮਨੋਹਰ ਲਾਲ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅਤੇ ਘਰੌਂਡਾ ਵਿਧਾਇਕ ਹਰਵਿੰਦਰ ਕਲਿਆਣ, ਭਾਜਪਾ ਪ੍ਰਦੇਸ਼ ਮਹਾਮੰਤਰੀ ਡਾ. ਅਰਚਨਾ ਗੁਪਤਾ, ਵਿਧਾਇਕ ਰਾਮ ਕੁਮਾਰ ਕਸ਼੍ਯਪ ਅਤੇ ਵਿਧਾਇਕ ਯੋਗੇਂਦਰ ਰਾਣਾ ਵਲੋਂ ਦਿਸ਼ਾ-ਨਿਰਦੇਸ਼ ਮਿਲਿਆ। ਇਹ ਮੀਟਿੰਗ ਕੁੱਲ 6 ਸੈਸ਼ਨਾਂ ਵਿਚ ਹੋਈ, ਜਿੱਥੇ ਭਾਜਪਾ ਦੇ ਇਤਿਹਾਸ, ਵਿਕਾਸ, ਸੰਗਠਨਾਤਮਕ ਵਿਸਥਾਰ, ਬੂਥ ਪੱਧਰ ਦੇ ਪ੍ਰੋਗਰਾਮ, ਰਾਜ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ, “ਸੇਵਾ ਪਖਵਾਡਾ” ਅਤੇ “ਪੰਚ ਪਰਿਵਰਤਨ” ਉੱਤੇ ਵਿਚਾਰ-ਵਟਾਂਦਰਾ ਕੀਤੀ ਗਈ।
ਇਸ ਮੌਕੇ ਰਾਜਨੀਤਿਕ ਪ੍ਰਸਤਾਵ ਵੀ ਪਾਸ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਅਕਤੂਬਰ 2025 ਤੱਕ ਜੀ.ਐਸ.ਟੀ. ਸੁਧਾਰ ਲਾਗੂ ਕਰਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੀ.ਐਸ.ਟੀ.ਸੰਰਚਨਾ ਨੂੰ ਸਧਾਰਿਆ ਜਾਵੇਗਾ। ਜ਼ਰੂਰੀ ਵਸਤੂਆਂ ’ਤੇ ਟੈਕਸ ਦਰਾਂ ਘਟਾਈਆਂ ਜਾਣਗੀਆਂ। ਘਰਾਂ ਅਤੇ ਛੋਟੇ ਕਾਰੋਬਾਰਾਂ ਲਈ ਟੈਕਸ ਸਲੈਬ ਸਧਾਰਿਆ ਜਾਵੇਗਾ।1 ਲੱਖ ਕਰੋੜ ਦੀ “ਯੁਵਾ ਰੋਜ਼ਗਾਰ ਯੋਜਨਾ” ਦੀ ਸ਼ੁਰੂਆਤ ਹੋਈ ਹੈ। “ਵਿਕਾਸਸ਼ੀਲ ਭਾਰਤ ਰੋਜ਼ਗਾਰ ਯੋਜਨਾ” ਹੇਠ ਨਿੱਜੀ ਖੇਤਰ ਵਿਚ ਨੌਕਰੀ ਚਾਹੁਣ ਵਾਲਿਆਂ ਨੂੰ ₹15,000 ਦੀ ਇਕਮੁਸ਼ਤ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਇਸ ਦਾ ਲਾਭ ਲਗਭਗ 3.5 ਕਰੋੜ ਯੁਵਾਵਾਂ ਨੂੰ ਮਿਲੇਗਾ।