JALANDHAR WEATHER

ਪਿੰਡ ਛੀਨੀਵਾਲ ਕਲਾਂ ਵਿਖੇ ਖੇਤ 'ਚ ਕੰਮ ਦੌਰਾਨ ਮਜ਼ਦੂਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਮਹਿਲ ਕਲਾਂ, 15 ਅਗਸਤ (ਅਵਤਾਰ ਸਿੰਘ ਅਣਖੀ)-ਪਿੰਡ ਛੀਨੀਵਾਲ ਕਲਾਂ 'ਚ ਇਕ ਖੇਤ ਮਜ਼ਦੂਰ ਦੀ ਕੰਮ ਕਰਦੇ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਚਰਨ ਸਿੰਘ (50) ਪਿੰਡ ਤੋਂ ਕਾਲਸਾਂ ਜਾਣ ਵਾਲੇ ਕੱਚੇ ਰਸਤੇ ਨੇੜੇ ਕਿਸਾਨ ਦੇ ਖੇਤਾਂ 'ਚ ਨਵਾਂ ਖਾਲ ਬਣਾਉਣ ਲਈ ਗਿਆ ਸੀ। ਕੰਮ ਦੌਰਾਨ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਸਾਥੀਆਂ ਨੇ ਤੁਰੰਤ ਉਸ ਨੂੰ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਮਜ਼ਦੂਰ ਆਪਣੇ ਪਿੱਛੇ ਪਤਨੀ, ਦੋ ਧੀਆਂ ਅਤੇ ਇਕ ਪੁੱਤਰ ਨੂੰ ਛੱਡ ਗਿਆ ਹੈ। ਬਸਪਾ ਆਗੂ ਏਕਮ ਸਿੰਘ ਛੀਨੀਵਾਲ, ਪਰਮਜੀਤ ਸਿੰਘ ਛੀਨੀਵਾਲ ਆਦਿ ਨੇ ਮਜ਼ਦੂਰ ਚਰਨ ਸਿੰਘ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਮੁੜ ਵਸੇਬੇ ਲਈ ਆਰਥਿਕ ਮਦਦ ਦਿੱਤੀ ਜਾਵੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ