ਜਯਾ ਬੱਚਨ ਨੇ ਸੈਲਫੀ ਲੈਣ ਵਾਲੇ ਵਿਅਕਤੀ ਨੂੰ ਪਿਛੇ ਧੱਕਿਆ , ਵੀਡੀਓ ਵਾਇਰਲ

ਨਵੀਂ ਦਿੱਲੀ , 12 ਅਗਸਤ - ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਮੰਗਲਵਾਰ ਨੂੰ ਦਿੱਲੀ ਵਿਚ ਕਿਸੇ ਹੋਰ ਵਿਅਕਤੀ ਨਾਲ ਗੱਲ ਕਰਦੇ ਹੋਏ ਇਕ ਆਦਮੀ ਨੂੰ ਝਿੜਕਦੇ ਅਤੇ ਦੂਰ ਧੱਕਦੇ ਹੋਏ ਕੈਮਰੇ ਵਿਚ ਕੈਦ ਹੋ ਗਈ। ਅਦਾਕਾਰ-ਰਾਜਨੇਤਾ ਨੂੰ ਹੈਰਾਨ ਅਤੇ ਪਰੇਸ਼ਾਨ ਦੇਖਿਆ ਗਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਆਦਮੀ ਸਹਿਮਤੀ ਤੋਂ ਬਿਨਾਂ ਤਸਵੀਰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਿਊਜ਼ ਏਜੰਸੀ ਏਐਨਆਈ ਦੁਆਰਾ ਜਾਰੀ ਇਕ ਵੀਡੀਓ ਦੇ ਅਨੁਸਾਰ, ਬੱਚਨ ਨੇ ਉਸ ਨੂੰ ਦੂਰ ਧੱਕ ਦਿੱਤਾ ਅਤੇ ਉਸ ਦੇ ਵਿਵਹਾਰ 'ਤੇ ਸਵਾਲ ਕੀਤਾ, ਉਸ ਨੂੰ ਪੁੱਛਿਆ: "ਕਿਆ ਕਰ ਰਹੇ ਹਾਂ ਆਪ? (ਤੁਸੀਂ ਕੀ ਕਰ ਰਹੇ ਹੋ?) ਇਹ ਕੀ ਹੈ?"। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਦਿੱਲੀ ਦੇ ਸੰਵਿਧਾਨ ਕਲੱਬ ਦੇ ਬਾਹਰ ਖੜੇ ਸਨ ।