JALANDHAR WEATHER

ਮੰਡ ਖੇਤਰ ਵਿਚ ਆਰਜੀ ਬੰਨ ਟੁੱਟਣ ਨਾਲ ਦਰਜਨ ਪਿੰਡਾਂ ’ਚ ਭਰਿਆ ਪਾਣੀ

ਸੁਲਤਾਨਪੁਰ ਲੋਧੀ, (ਕਪੂਰਥਲਾ), 11 ਅਗਸਤ (ਨਰੇਸ਼ ਹੈਪੀ)- ਅੱਜ ਸਵੇਰੇ ਮੰਡ ਖ਼ੇਤਰ ਸੁਲਤਾਨਪੁਰ ਲੋਧੀ ਦੇ ਦਰਿਆ ਬਿਆਸ ਅੰਦਰ ਵਾਰ ਵਸੇ ਹੋਏ ਪਿੰਡ ਭੈਣੀ ਬਹਾਦਰ ਵਿਖੇ ਕਿਸਾਨਾਂ ਵਲੋਂ ਆਪਣੀ ਫ਼ਸਲਾਂ ਦੇ ਬਚਾਅ ਲਈ ਲਗਾਇਆ ਗਿਆ ਇਕ ਆਰਜੀ ਬੰਨ੍ਹ ਟੁੱਟ ਗਿਆ, ਜਿਸ ਨਾਲ ਦਰਿਆ ਬਿਆਸ ਵਲੋਂ ਪਾਣੀ ਉਕਤ ਪਿੰਡਾਂ ਵਿਚ ਭਰਨਾ ਸ਼ੁਰੂ ਹੋ ਗਿਆ।

ਆਰਜੀ ਬੰਨ ਟੁੱਟਣ ਨਾਲ ਪਿੰਡ ਭੈਣੀ ਬਹਾਦਰ ਤੋਂ ਇਲਾਵਾ ਬਾਊਪੁਰ ਜਦੀਦ, ਬਾਊਪੁਰ ਕਦੀਮ, ਰਾਮਪੁਰ ਗੋਰਾ, ਸਾਂਗਰਾ, ਮੰਡ ਸਾਂਗਰਾ, ਸ਼ੇਰਪੁਰ ਡੋਗਰਾ ਆਦੀ ਪਿੰਡਾਂ ਵਾਲੇ ਪਾਸੇ ਪਾਣੀ ਖੇਤਾਂ ਵਿਚ ਵੜ ਗਿਆ ਅਤੇ ਘਰਾਂ ਵੱਲ ਨੂੰ ਵੀ ਵੱਧ ਰਿਹਾ ਸੀ। ਕਿਸਾਨ ਆਗੂ ਪਰਮਜੀਤ ਸਿੰਘ ਬਾਉਪੁਰ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ, ਜਿਸ ਤੋਂ ਬਾਅਦ ਮੰਡ ਖੇਤਰ ਦੇ ਵੱਡੀ ਗਿਣਤੀ ਵਿਚ ਕਿਸਾਨ ਮੌਕੇ ’ਤੇ ਪੁੱਜੇ ਅਤੇ ਬੰਨ ਨੂੰ ਮੁੜ ਬੰਨਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਅਤੇ ਖਬਰ ਲਿਖੇ ਜਾਣ ਤੱਕ ਕਿਸਾਨ ਟੁੱਟੇ ਹੋਏ ਆਰਜੀ ਬੰਨ ਵਲੋਂ ਵੱਧ ਰਹੇ ਪਾਣੀ ਨੂੰ ਰੋਕਣ ਦੇ ਯਤਨ ਕਰਨ ਵਿਚ ਲੱਗੇ ਹੋਏ ਸਨ।

ਕਿਸਾਨ ਆਗੂ ਨੇ ਦੱਸਿਆ ਕਿ ਜੇਕਰ ਉਹ ਇਸ ਪਾਣੀ ਨੂੰ ਨਾ ਰੋਕ ਪਾਏ ਤਾਂ ਉਹਨਾਂ ਦੇ ਪਿੰਡਾਂ ਵਿਚ ਫ਼ਸਲਾਂ ਹਰ ਪਾਸੇ ਡੁੱਬ ਜਾਣਗੀਆਂ ਅਤੇ ਘਰਾਂ ਵਿਚ ਵੀ ਪਾਣੀ ਬੜੀ ਆਸਾਨੀ ਨਾਲ ਵੜ ਜਾਵੇਗਾ। ਉਨ੍ਹਾਂ ਮੰਡ ਖੇਤਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਟੁੱਟੇ ਹੋਏ ਬੰਨ ਵਾਲੀ ਥਾਂ ’ਤੇ ਪਹੁੰਚ ਕੇ ਇਸ ਦਾ ਕੋਈ ਹੱਲ ਕਰਨ ਵਿਚ ਮਦਦ ਕਰਨ। ਉਨ੍ਹਾਂ ਪ੍ਰਸ਼ਾਸਨ ਪਾਸੋਂ ਮਦਦ ਦੀ ਅਪੀਲ ਵੀ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ