JALANDHAR WEATHER

ਨੈਸ਼ਨਲ ਹਾਈਵੇ 'ਤੇ ਡੂੰਘੇ ਖੱਡੇ ਵਿਚ ਵੱਜਣ ਕਾਰਨ 10 ਤੋਂ 12 ਗੱਡੀਆਂ ਦੇ ਫਟੇ ਟਾਇਰ

ਬਿਆਸ (ਅੰਮ੍ਰਿਤਸਰ), 28 ਜੁਲਾਈ (ਪਰਮਜੀਤ ਸਿੰਘ ਰੱਖੜਾ) - ਅੰਮ੍ਰਿਤਸਰ ਤੋਂ ਜਲੰਧਰ ਜਾਂਦੇ ਮੁੱਖ ਮਾਰਗ ਉੱਤੇ ਬਿਆਸ ਦਰਿਆ ਨੇੜੇ ਹਾਈਵੇ 'ਤੇ ਡੂੰਘੇ ਟੋਏ ਵਿਚ ਵੱਜਣ ਕਾਰਨ ਕਰੀਬ 10 ਤੋਂ 12 ਗੱਡੀਆਂ ਦੇ ਟਾਇਰ ਫਟੇ ਹਨ। ਇਸ ਦੌਰਾਨ ਵਾਹਨ ਚਾਲਕਾਂ ਵਲੋਂ ਮੁਸ਼ਕਿਲ ਦੇ ਨਾਲ ਗੱਡੀ ਸੰਭਾਲਦੇ ਹੋਏ ਜਾਨੀ ਨੁਕਸਾਨ ਹੋਣ ਤੋਂ ਬਚਾਅ ਕੀਤਾ ਗਿਆ ਹੈ। ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਵਾਹਨ ਚਾਲਕਾਂ ਦੇ ਦੱਸੇ ਅਨੁਸਾਰ ਢਿੱਲਵਾਂ ਟੋਲ ਪਲਾਜ਼ਾ ਨੂੰ ਉਕਤ ਘਟਨਾ ਤੋਂ ਜਾਣੂ ਕਰਵਾਉਣ ਦੇ ਬਾਵਜੂਦ 2 ਘੰਟੇ ਤੱਕ ਕੋਈ ਵੀ ਮਦਦ ਦੇ ਲਈ ਉੱਥੇ ਨਹੀਂ ਪਹੁੰਚਿਆ ।


ਵਾਹਨ ਚਾਲਕਾਂ ਨੇ ਦੱਸਿਆ ਹੈ ਕਿ ਸੜਕ ਦੇ ਵਿਚਕਾਰ ਦਰਿਆ ਬਿਆਸ ਤੋਂ ਅੱਗੇ ਡੂੰਘੇ ਖੱਡੇ ਵਿਚ ਵੱਜਣ ਕਾਰਨ ਇਕ-ਇਕ ਕਰਕੇ ਗੱਡੀਆਂ ਦੇ ਟਾਇਰ ਫਟੇ ਹਨ ਅਤੇ ਇਸ ਦੌਰਾਨ ਮੁਸ਼ਕਿਲ ਨਾਲ ਉਨ੍ਹਾਂ ਦੇ ਪਰਿਵਾਰਾਂ ਦੀਆਂ ਜਾਨਾਂ ਬਚੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ