ਸਦਨ 'ਚ ਆਪ੍ਰੇਸ਼ਨ ਸੰਧੂਰ 'ਤੇ ਚਰਚਾ ਦੌਰਾਨ ਵਿਰੋਧੀਆਂ 'ਤੇ ਵਰ੍ਹੇ ਗ੍ਰਹਿ ਮੰਤਰੀ

ਨਵੀਂ ਦਿੱਲੀ, 28 ਜੁਲਾਈ-ਸਦਨ ਵਿਚ ਆਪ੍ਰੇਸ਼ਨ ਸੰਧੂਰ 'ਤੇ ਚਰਚਾ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਸਪੀਕਰ ਗੱਲ ਕਰ ਰਹੇ ਸਨ, ਅਸੀਂ ਉਨ੍ਹਾਂ ਨੂੰ ਧੀਰਜ ਨਾਲ ਸੁਣ ਰਹੇ ਸੀ। ਮੈਂ ਕੱਲ੍ਹ ਦੱਸਾਂਗਾ ਕਿ ਉਨ੍ਹਾਂ ਦੁਆਰਾ ਕਿੰਨੇ ਝੂਠ ਬੋਲੇ ਗਏ ਹਨ। ਹੁਣ ਉਹ ਸੱਚ ਸੁਣਨ ਦੇ ਯੋਗ ਨਹੀਂ ਹਨ। ਜਦੋਂ ਇੰਨੇ ਮਹੱਤਵਪੂਰਨ ਮੁੱਦੇ 'ਤੇ ਚਰਚਾ ਹੋ ਰਹੀ ਹੈ ਅਤੇ ਵਿਦੇਸ਼ ਮੰਤਰੀ ਬੋਲ ਰਹੇ ਹਨ ਤਾਂ ਕੀ ਇਹ ਚੰਗਾ ਲੱਗਦਾ ਹੈ ਕਿ ਵਿਰੋਧੀ ਧਿਰ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ? ਸਪੀਕਰ ਸਾਹਿਬ, ਤੁਹਾਨੂੰ ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਵੀ ਬਾਅਦ ਵਿਚ ਆਪਣੇ ਮੈਂਬਰਾਂ ਨੂੰ ਕੁਝ ਨਹੀਂ ਸਮਝਾ ਸਕਾਂਗੇ।