ਮਾਨਾਂਵਾਲਾ ਵਿਖੇ ਵਾਪਰੇ ਸੜਕ ਹਾਦਸੇ ਵਿਚ ਇਕ ਐਕਟਿਵਾ ਸਵਾਰ ਨੌਜਵਾਨ ਦੀ ਮੌਤ

ਮਾਨਾਂਵਾਲਾ (ਅੰਮ੍ਰਿਤਸਰ), 27 ਜੁਲਾਈ (ਗੁਰਦੀਪ ਸਿੰਘ ਨਾਗੀ) - ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ‘ਤੇ ਕਮਿਊਨਟੀ ਹੈਲਥ ਸੈਂਟਰ ਮਾਨਾਂਵਾਲਾ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਇਕ ਨੌਜਵਾਨ ਹਰਿੰਦਰ ਸਿੰਘ ਵਾਸੀ ਬੰਡਾਲਾ ਦੀ ਮੌਤ ਹੋ ਗਈ ।
ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਹਰਿੰਦਰ ਸਿੰਘ ਕਮਿਊਨਟੀ ਹੈਲਥ ਸੈਂਟਰ ਮਾਨਾਂਵਾਲਾ ਤੋਂ ਦਵਾਈ ਲੈ ਕੇ ਬਾਹਰ ਨਿਕਲ ਕੇ ਜੀ.ਟੀ. ਰੋਡ ‘ਤੇ ਚੜਿਆ ਹੀ ਸੀ ਕਿ ਇਕ ਨਿੱਜੀ ਸਕੂਲ ਦੀ ਬੱਸ, ਜੋ ਬਿਆਸ ਤੋਂ ਅੰਮ੍ਰਿਤਸਰ ਜਾ ਰਹੀ ਸੀ, ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਐਕਟਿਵਾ ਬੁਰੀ ਤਰਾਂ ਦਰੜੀ ਗਈ ਅਤੇ ਨੌਜਵਾਨ ਹਰਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਇਸ ਹਾਦਸੇ ਕਾਰਨ ਜੀ.ਟੀ. ਰੋਡ 'ਤੇ ਭਾਰੀ ਜਾਮ ਲੱਗ ਗਿਆ, ਜਿਸ ਨੂੰ ਪੁਲਿਸ ਪਾਰਟੀ ਭਾਰੀ ਜਦੋ ਜਹਿਦ ਨਾਲ ਹੱਲ ਕੀਤਾ।