JALANDHAR WEATHER

ਮੋਟਰਸਾਈਕਲ ਚੋਰੀ ਕਰਨ ਤੋਂ ਰੋਕਿਆ ਤਾਂ ਨੌਜਵਾਨ ਨੇ ਕੱਢ ਲਈ ਦੇਸੀ ਪਿਸਤੌਲ

ਊਨਾ, (ਹਿਮਾਚਲ ਪ੍ਰਦੇਸ਼), 18 ਜੁਲਾਈ (ਹਰਪਾਲ ਸਿੰਘ ਕੋਟਲਾ)- ਪੁਲਿਸ ਨੇ ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਸਥਾਨ ਪੀਰ ਨਿਗਾਹ ਵਿਚ ਇਕ ਵਿਅਕਤੀ ਨੂੰ ਦੇਸੀ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਤਿੰਨ ਹੋਰ ਨੌਜਵਾਨ ਭੱਜਣ ਵਿਚ ਕਾਮਯਾਬ ਹੋ ਗਏ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਸੁਪਰਡੈਂਟ ਅਮਿਤ ਯਾਦਵ ਨੇ ਦੱਸਿਆ ਕਿ ਵੀਰਵਾਰ ਰਾਤ ਪੀਰ ਨਿਗਾਹ ਵਿਚ ਕੁਝ ਲੋਕ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਰਾਤ ਲਗਭਗ 8.30 ਵਜੇ ਦੋਸ਼ੀ ਹਰਜਿੰਦਰ ਸਿੰਘ ਨੇ ਮੋਟਰਸਾਈਕਲ ਦੀ ਚਾਬੀ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਹੈਂਡਲ ਚੈੱਕ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੋਟਰਸਾਈਕਲ ਦੇ ਮਾਲਕ ਨੂੰ ਸ਼ੱਕ ਹੋਇਆ ਤਾਂ ਉਸ ਨੇ ਉਸੇ ਵੇਲੇ ਨੌਜਵਾਨ ਨੂੰ ਫੜ ਲਿਆ।

ਉਸੇ ਸਮੇਂ ਉਸ ਲੜਕੇ ਦਾ ਇਕ ਹੋਰ ਦੋਸਤ ਆਇਆ ਅਤੇ ਦੋਵਾਂ ਨੂੰ ਥੱਪੜ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਦੋਸ਼ੀ ਲੜਕਾ ਅਤੇ ਉਸ ਦੇ ਤਿੰਨ ਹੋਰ ਦੋਸਤ ਆਪਣੇ ਮੋਟਰਸਾਈਕਲ ’ਤੇ ਉੱਥੋਂ ਭੱਜਣ ਲੱਗੇ, ਫਿਰ ਸ਼ਿਕਾਇਤਕਰਤਾ ਅਤੇ ਉਸ ਦੇ ਚਚੇਰੇ ਭਰਾ ਨੇ ਮੋਟਰਸਾਈਕਲ ’ਤੇ ਬੈਠੇ ਵਿਅਕਤੀ ਨੂੰ ਚੱਲਦੀ ਮੋਟਰਸਾਈਕਲ ਤੋਂ ਖਿੱਚ ਲਿਆ, ਜਿਸ ਨੇ ਗੁੱਸੇ ਵਿਚ ਆ ਕੇ ਦੇਸੀ ਪਿਸਤੌਲ ਕੱਢ ਲਿਆ। ਮੋਟਰਸਾਈਕਲ ਦੇ ਮਾਲਕ ਨੇ ਉਸ ਨੂੰ ਦੇਸੀ ਪਿਸਤੌਲ ਸਮੇਤ ਮੌਕੇ ’ਤੇ ਹੀ ਫੜ ਲਿਆ। ਉਨ੍ਹਾਂ ਦੱਸਿਆ ਕਿ ਗੁਰਸੇਵਕ ਸਿੰਘ ਪੁੱਤਰ ਸ੍ਰੀ ਨਰਿੰਦਰ ਸਿੰਘ ਵਾਸੀ ਪਿੰਡ ਕੋਟਲਾਬੇਟ ਡਾਕਘਰ ਛੋਡੀਆਂ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੀ ਸ਼ਿਕਾਇਤ ’ਤੇ ਪੁਲਿਸ ਨੇ ਹਰਜਿੰਦਰ ਸਿੰਘ ਪੁੱਤਰ ਹਜੂਰਾ ਸਿੰਘ ਵਾਸੀ ਪਿੰਡ ਪੈਲੀ, ਡਾਕਘਰ ਸਦੋਆ, ਤਹਿਸੀਲ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਹੋਰਨਾਂ ਖਿਲਾਫ਼ ਮਾਮਲਾ ਦਰਜ ਕਰਕੇ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ