JALANDHAR WEATHER

ਪਾਤੜਾਂ : ਪ੍ਰਵਾਸੀ ਮਜ਼ਦੂਰ ਦੀਆਂ ਤਿੰਨ ਲੜਕੀਆਂ ਦੀ ਕਰੰਟ ਲੱਗਣ ਨਾਲ ਮੌਤ

ਪਾਤੜਾਂ, 16 ਜੁਲਾਈ (ਗੁਰਇਕਬਾਲ ਸਿੰਘ ਖਾਲਸਾ)-ਪਾਤੜਾਂ ਦੀ ਪੰਜ ਕਿੱਲਿਆਂ ਵਾਲੀ ਅਨਾਜ ਮੰਡੀ ਦੇ ਕੋਲ ਕੇਸ਼ਵ ਨਗਰ ਵਿਚ ਵਾਰਡ ਨੰਬਰ 6 ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰ ਮੁਹੰਮਦ ਫਕਰੂਦੀਨ ਦੀਆਂ ਤਿੰਨ ਲੜਕੀਆਂ ਦੀ ਕਰੰਟ ਲੱਗਣ ਨਾਲ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਫਕਰੂਦੀਨ ਦੀਆਂ ਤਿੰਨ ਲੜਕੀਆਂ ਕਮਰੇ ਵਿਚ ਮੌਜੂਦ ਸਨ ਅਤੇ ਕਮਰੇ ਵਿਚ ਲਗਾਏ ਗਏ ਫਰਾਟਾ ਪੱਖੇ ਦੀ ਤਾਰ ਮੰਜੇ ਦੇ ਪਾਵੇ ਥੱਲੇ ਆਉਣ ਕਰਕੇ ਲੋਹੇ ਦੇ ਮੰਜੇ ਵਿਚ ਕਰੰਟ ਆ ਗਿਆ, ਜਿਸ ਨਾਲ ਮੰਜੇ ਉੱਪਰ ਮੌਜੂਦ ਤਿੰਨੇ ਨਾਬਾਲਿਗ ਲੜਕੀਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀਆਂ ਦੇ ਪਿਤਾ ਮੁਹੰਮਦ ਫਕਰੂਦੀਨ ਨੇ ਕਿਹਾ ਕਿ ਉਹ ਪਿਛਲੇ ਪੰਜ-ਛੇ ਸਾਲਾਂ ਤੋਂ ਪਾਤੜਾਂ ਦੀ ਅਨਾਜ ਮੰਡੀ ਵਿਚ ਕੰਮ ਕਰ ਰਹੇ ਹਨ ਤੇ ਮੰਡੀ ਦਾ ਸੀਜ਼ਨ ਖਤਮ ਹੋਣ ਉਤੇ ਉਹ ਖੇਤਾਂ ਵਿਚ ਝੋਨਾ ਲਾਉਣ ਦਾ ਕੰਮ ਕਰ ਰਹੇ ਹਨ ਤੇ ਅੱਜ ਉਨ੍ਹਾਂ ਦੀਆਂ ਤਿੰਨ ਲੜਕੀਆਂ ਘਰ ਵਿਚ ਮੌਜੂਦ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਣ ਉਤੇ ਜਦੋਂ ਵਾਪਸ ਕਮਰੇ ਵਿਚ ਆ ਕੇ ਦੇਖਿਆ ਤਾਂ ਤਿੰਨੇ ਲੜਕੀਆਂ ਦੀ ਕਰੰਟ ਲੱਗਣ ਨਾਲ ਮੌਤ ਹੋ ਚੁੱਕੀ ਸੀ। ਤਿੰਨੇ ਬੱਚੀਆਂ ਦੀ ਉਮਰ ਲੜੀਵਾਰ 3, 5 ਅਤੇ 7 ਸਾਲ ਸੀ। ਸ਼ਹਿਰੀ ਚੌਕੀ ਪਾਤੜਾਂ ਦੇ ਇੰਚਾਰਜ ਕੁਲਬੀਰ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਜਗ੍ਹਾ ਉਤੇ ਪਹੁੰਚ ਕੇ ਤਿੰਨੇ ਮ੍ਰਿਤਕ ਬੱਚੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਭੇਜਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ