JALANDHAR WEATHER

ਅਮਰੀਕਾ ਵਿਚ ਬਿਰਧ ਆਸ਼ਰਮ ਘਰ ਨੂੰ ਲੱਗੀ ਅੱਗ, 9 ਬਜ਼ੁਰਗਾਂ ਦੀ ਮੌਤ

ਸੈਕਰਾਮੈਂਟੋ, ਕੈਲੀਫੋਰਨੀਆ, 16 ਜੁਲਾਈ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਾਸਾਚੂਸੈਟਸ ਰਾਜ ਵਿਚ ਇਕ ਬਿਰਧ ਆਸ਼ਰਮ ਨੂੰ ਅੱਗ ਲੱਗ ਜਾਣ ਦੇ ਸਿੱਟੇ ਵਜੋਂ 9 ਬਜ਼ੁਰਗਾਂ ਦੀ ਮੌਤ ਹੋ ਗਈ ਹੈ। ਅੱਗ ਲੱਗਣ ਦੇ ਸਿੱਟੇ ਵਜੋਂ 3 ਮੰਜਿਲਾ ਇਮਾਰਤ ( ਗੈਬਰੀਲ ਹਾਊਸ) ਵਿਚ ਫੈਲੇ ਧੂੰਏਂ ਕਾਰਨ ਬਜ਼ੁਰਗਾਂ ਲਈ ਬਚ ਕੇ ਨਿਕਲਣਾ ਅਸੰਭਵ ਹੋ ਗਿਆ ਸੀ, ਹਾਲਾਂਕਿ ਕੁਝ ਬਜ਼ੁਰਗ ਆਪਣੇ ਆਪ ਨੂੰ ਬਚਾਉਣ ਵਿਚ ਸਫ਼ਲ ਰਹੇ।

ਫਾਲ ਰਿਵਰ ਫਾਇਰ ਚੀਫ ਜੈਫਰੀ ਬੇਕੋਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਫ਼ਾਇਰ ਫਾਈਟਰਜ਼ ਯੁਨੀਅਨ ਅਨੁਸਾਰ ਸਟਾਫ਼ ਦੀ ਘਾਟ ਕਾਰਨ ਬਜ਼ੁਰਗਾਂ ਨੂੰ ਬਚਾਉਣਾ ਔਖਾ ਹੋ ਗਿਆ ਤੇ ਇਸ ਕਾਰਨ ਹੀ ਅੱਗ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਨਹੀਂ ਜਾ ਸਕਿਆ।

7 ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਵਿਚ 64 ਸਾਲ ਰੂਈ ਅਲਬਰਨਾਜ਼, ਰੋਨਾਲਡ ਕੋਡੇਗਾ (61), ਮਾਰਗਰਟ ਡੂਡੀ (69), ਰਾਬਰਟ ਕਿੰਗ (78), ਕਿਮ ਮੈਕਿਨ (71), ਰਿਚਰਡ ਰੋਚਨ (78) ਤੇ 86 ਸਾਲਾ ੲਲੀਨੋਰ ਵਿਲੈਟ ਸ਼ਾਮਿਲ ਹੈ। ਇਹ ਜਾਣਕਾਰੀ ਬ੍ਰਿਸਟੋਲ ਕਾਊਂਟੀ ਡਿਸਟ੍ਰਿਕਟ ਅਟਾਰਨੀ ਥਾਮਸ ਐਮ ਕੁਇਨ ਨੇ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ