ਸ਼ੁਭਾਂਸ਼ੂ ਸ਼ੁਕਲਾ ਦੇ ਘਰ ਖੁਸ਼ੀ 'ਚ ਆਤਿਸ਼ਬਾਜ਼ੀ

ਲਖਨਊ, 15 ਜੁਲਾਈ-ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਪਰਿਵਾਰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) 'ਤੇ 18 ਦਿਨ ਠਹਿਰਣ ਤੋਂ ਬਾਅਦ ਸ਼ੁਭਾਂਸ਼ੂ ਸ਼ੁਕਲਾ ਅਤੇ ਪੂਰੇ ਚਾਲਕ ਦਲ ਦੇ ਧਰਤੀ 'ਤੇ ਵਾਪਸ ਆਉਣ ਦਾ ਜਸ਼ਨ ਮਨਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੇ ਘਰ ਆਤਿਸ਼ਬਾਜ਼ੀਆਂ ਚਲਾ ਕੇ ਖੁਸ਼ੀ ਮਨਾਈ ਜਾ ਰਹੀ ਹੈ। ਇਸ ਦੌਰਾਨ ਪਟਾਕੇ ਵਗੈਰਾ ਚਲਾਏ ਜਾ ਰਹੇ ਹਨ।
ਦੱਸ ਦਈਏ ਕਿ ਐਕਸੀਓਮ-4 ਮਿਸ਼ਨ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੀ ਮਾਂ ਆਸ਼ਾ ਸ਼ੁਕਲਾ ਤੇ ਪਿਤਾ ਸ਼ੰਭੂ ਦਿਆਲ ਸ਼ੁਕਲਾ ਅਤੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਦੇ ਬਾਹਰ ਖੁਸ਼ੀ ਵਿਚ ਨੱਚ-ਟੱਪ ਰਹੇ ਹਨ ਅਤੇ ਸ਼ੁਭਾਂਸ਼ੂ ਸ਼ੁਕਲਾ ਅਤੇ ਪੂਰੇ ਚਾਲਕ ਦਲ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) 'ਤੇ 18 ਦਿਨ ਠਹਿਰਣ ਤੋਂ ਬਾਅਦ ਧਰਤੀ 'ਤੇ ਵਾਪਸ ਆਉਣ ਦਾ ਜਸ਼ਨ ਮਨਾ ਰਹੇ ਹਨ। ਅੱਜ ਪੂਰੀ ਦੁਨੀਆ ਦੀਆਂ ਨਜ਼ਰਾਂ ਕੈਲੀਫੋਰਨੀਆ ਦੇ ਸਮੁੰਦਰ ਵਿਚ ਤੈਰ ਰਹੇ ਡ੍ਰੈਗਨ ਪੁਲਾੜ ਯਾਨ 'ਤੇ ਟਿਕੀਆਂ ਹੋਈਆਂ ਸਨ। ਪੁਲਾੜ ਵਿਚ 18 ਦਿਨ ਬਿਤਾਉਣ ਤੋਂ ਬਾਅਦ ਸ਼ੁਭਾਂਸ਼ੂ ਸ਼ੁਕਲਾ ਸਮੇਤ ਸਾਰੇ ਚਾਰ ਪੁਲਾੜ ਯਾਤਰੀ ਧਰਤੀ 'ਤੇ ਸੁਰੱਖਿਅਤ ਉਤਰ ਗਏ। ਸ਼ੁਭਾਂਸ਼ੂ ਦੀ ਵਾਪਸੀ 'ਤੇ ਦੇਸ਼ ਭਰ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਬਹੁਤ ਸਾਰੇ ਲੋਕਾਂ ਨੇ ਸ਼ੁਭਾਂਸ਼ੂ ਨੂੰ ਉਸ ਦੀ ਵਾਪਸੀ 'ਤੇ ਵਧਾਈ ਦਿੱਤੀ ਹੈ।