JALANDHAR WEATHER

ਵਰ੍ਹਦੇ ਮੀਂਹ 'ਚ ਛੱਤਰੀਆਂ ਲੈ ਕੇ ਧਰਨੇ 'ਤੇ ਡਟੀਆਂ ਮਹਿਲਾਵਾਂ

ਰਾਮਾਂ ਮੰਡੀ, 15 ਜੁਲਾਈ (ਤਰਸੇਮ ਸਿੰਗਲਾ)-ਸਥਾਨਕ ਬੰਗੀ ਰੋਡ 'ਤੇ ਰਹਿ ਰਹੀਆਂ ਮਹਿਲਾਵਾਂ ਦਾ ਉਸ ਸਮੇਂ ਸਬਰ ਦਾ ਬੰਨ੍ਹ ਟੁੱਟ ਗਿਆ ਜਦੋਂ ਮਹਿਲਾਵਾਂ ਇਕੱਠੀਆਂ ਹੋ ਕੇ ਸੜਕ ਵਿਚਕਾਰ ਮੰਜੇ ਡਾਹ ਕੇ ਵਰ੍ਹਦੇ ਮੀਂਹ ਵਿਚ ਛੱਤਰੀਆਂ ਤਾਣ ਕੇ ਬੈਠ ਗਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਲਾਵਾਂ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਬੰਗੀ ਰੋਡ ਟੁੱਟੀ ਪਈ ਹੈ, ਜਿਸ ਕਾਰਨ ਸੀਵਰੇਜ ਅਤੇ ਮੀਂਹ ਦਾ ਪਾਣੀ ਸੜਕ ਉਤੇ ਖੜ੍ਹਾ ਰਹਿੰਦਾ ਹੈ। ਇਹ ਗੰਦਾ ਪਾਣੀ ਵਾਹਨਾਂ ਦੀਆਂ ਛੱਲਾਂ ਨਾਲ ਉਨ੍ਹਾਂ ਦੇ ਘਰਾਂ ਵਿਚ ਦਾਖਲ ਵੀ ਹੋ ਜਾਂਦਾ ਹੈ ਅਤੇ ਉਨ੍ਹਾਂ ਦੇ ਘਰਾਂ ਅੰਦਰ ਬੈਠੇ ਹੀ ਛਿੱਟੇ ਪੈਣ ਨਾਲ ਕੱਪੜੇ ਖਰਾਬ ਹੋ ਜਾਂਦੇ ਹਨ।

ਉਹ ਨਰਕ ਤੋਂ ਵੀ ਮਾੜੀ ਜ਼ਿੰਦਗੀ ਜੀਅ ਰਹੇ ਹਨ। ਮੀਂਹਾਂ ਦੇ ਦਿਨਾਂ ਵਿਚ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਹੈ। ਮਹਿਲਾਵਾਂ ਨੇ ਪੰਜਾਬ ਸਰਕਾਰ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਾਏ ਅਤੇ ਮੰਗ ਕੀਤੀ ਕਿ ਸੜਕ ਦਾ ਕੰਮ ਤੁਰੰਤ ਸ਼ੁਰੂ ਕਰਵਾਏ ਸਰਕਾਰ ਅਤੇ ਚਿਤਾਵਨੀ ਦਿੱਤੀ ਕਿ ਧਰਨਾ ਕੰਮ ਸ਼ੁਰੂ ਹੋਣ ਤੋਂ ਬਾਅਦ ਹੀ ਖਤਮ ਕੀਤਾ ਜਾਵੇਗਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ