ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਰਾਜ ਸਭਾ ਲਈ 4 ਲੋਕ ਨਾਮਜ਼ਦ

ਨਵੀਂ ਦਿੱਲੀ, 13 ਜੁਲਾਈ - ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚਾਰ ਲੋਕਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿਚ ਮਸ਼ਹੂਰ ਵਕੀਲ ਉੱਜਵਲ ਨਿਕਮ, ਸਾਬਕਾ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ, ਇਤਿਹਾਸਕਾਰ ਡਾ. ਮੀਨਾਕਸ਼ੀ ਜੈਨ ਅਤੇ ਕੇਰਲ ਦੇ ਸਮਾਜਿਕ ਕਾਰਕੁਨ ਸੀ. ਸਦਾਨੰਦਨ ਮਾਸਟਰ ਸ਼ਾਹ ਸ਼ਾਮਿਲ ਹਨ। ਉੱਜਵਲ ਨਿਕਮ 26/11 ਮੁੰਬਈ ਹਮਲੇ ਦੇ ਕੇਸ ਸਮੇਤ ਕਈ ਹਾਈ-ਪ੍ਰੋਫਾਈਲ ਅਪਰਾਧਿਕ ਮਾਮਲਿਆਂ ਵਿਚ ਸਰਕਾਰੀ ਵਕੀਲ ਰਹੇ ਹਨ। ਜਦੋਂ ਕਿ ਹਰਸ਼ ਵਰਧਨ ਸ਼੍ਰਿੰਗਲਾ ਭਾਰਤ ਦੇ ਸਰਕਾਰੀ ਵਕੀਲ ਹਨ...। ਮੀਨਾਕਸ਼ੀ ਜੈਨ ਇਤਿਹਾਸ ਦੀ ਇਕ ਮਸ਼ਹੂਰ ਪ੍ਰੋਫੈਸਰ ਹੈ, ਜਦੋਂ ਕਿ ਸਦਾਨੰਦਨ ਮਾਸਟਰ ਲੰਬੇ ਸਮੇਂ ਤੋਂ ਸਿੱਖਿਆ ਅਤੇ ਸਮਾਜ ਸੇਵਾ ਨਾਲ ਜੁੜੇ ਹੋਏ ਹਨ। ਉਹ ਖੁਦ ਕੇਰਲ ਵਿਚ ਰਾਜਨੀਤਿਕ ਹਿੰਸਾ ਨਾਲ ਜੁੜੇ ਰਹੇ ਹਨ.।