ਸੂਏ ਵਿਚੋਂ ਮਿਲੀ ਬੱਚੇ ਦੀ ਤੈਰਦੀ ਹੋਈ ਲਾਸ਼

ਸੰਗਤ ਮੰਡੀ, (ਬਠਿੰਡਾ), 9 ਜੁਲਾਈ (ਦੀਪਕ ਸ਼ਰਮਾ)- ਸੰਗਤ ਮੰਡੀ ਦੇ ਨਜ਼ਦੀਕ ਪੈਂਦੇ ਪਿੰਡ ਕੋਟਗੁਰੂ ਦੇ ਨਾਲ ਲੰਘਦੇ ਸੂਏ ਵਿਚੋਂ ਇਕ 10-12 ਸਾਲਾਂ ਬੱਚੇ ਦੀ ਲਾਸ਼ ਮਿਲਣ ਦੀ ਖਬਰ ਮਿਲੀ ਹੈ। ਮ੍ਰਿਤਕ ਬੱਚੇ ਦੇ ਸਰੀਰ ’ਤੇ ਸਿਰਫ਼ ਨਿੱਕਰ ਹੀ ਪਾਈ ਹੋਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਲਾਸ਼ ਸੂਏ ਵਿਚ ਦੀ ਤੈਰਦੀ ਆ ਰਹੀ ਸੀ ਤਾਂ ਜਦ ਆਸ ਪਾਸ ਦੇ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਨੂੰ ਰੋਕ ਲਿਆ ਤੇ ਤੁਰੰਤ ਥਾਣਾ ਸੰਗਤ ਦੀ ਪੁਲਿਸ ਨੂੰ ਇਤਲਾਹ ਕਰ ਦਿੱਤੀ।
ਥਾਣਾ ਸੰਗਤ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕਢਵਾਇਆ ਅਤੇ ਬਠਿੰਡਾ ਸਹਾਰਾ ਵਰਕਰ ਸੰਦੀਪ ਵਲੋਂ ਇਸ ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾ ਦਿੱਤਾ ਗਿਆ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਇਹ ਬੱਚਾ ਕੱਲ੍ਹ ਬਠਿੰਡਾ ਦੀ ਸਰਹੰਦ ਨਹਿਰ ਵਿਚ ਨਹਾਉਣ ਗਿਆ ਸੀ ਅਤੇ ਨਹਿਰ ਵਿਚ ਡੁੱਬ ਗਿਆ।