ਔਰਤ ਤੇ ਵਿਅਕਤੀ ਦੀ ਰੇਲਵੇ ਟਰੈਕ ਤੋਂ ਮਿਲੀ ਲਾਸ਼

ਫਿਲੌਰ, 8 ਜੁਲਾਈ-ਰੇਲਵੇ ਪੁਲਿਸ ਚੌਕੀ ਫਿਲੌਰ ਦੇ ਇੰਚਾਰਜ ਥਾਣੇਦਾਰ ਪ੍ਰੇਮ ਨਾਥ ਨੇ ਦੱਸਿਆ ਕਿ ਫਿਲੌਰ ਨੇੜਿਓਂ ਗੋਰਾਇਆ ਵੱਲ ਜਾਂਦੀਆਂ ਰੇਲਵੇ ਲਾਈਨਾਂ ਤੋਂ ਇਕ ਵਿਅਕਤੀ ਅਤੇ ਇਕ ਔਰਤ ਦੀ ਲਾਸ਼ ਮਿਲੀ ਹੈ ਜੋ ਕਿ ਨੰਗਲ ਡੈਮ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਰੇਲ ਗੱਡੀ ਹੇਠ ਆ ਗਏ। ਦੋਵਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਔਰਤ ਦੀ ਉਮਰ 45-46 ਸਾਲ ਤੇ ਵਿਅਕਤੀ ਦੀ ਉਮਰ 36-37 ਸਾਲ ਦੀ ਜਾਪਦੀ ਹੈ। ਰੇਲਵੇ ਲਾਈਨਾਂ ਨੇੜੇ ਖੜ੍ਹਾ ਮੋਟਰਸਾਈਕਲ ਵੀ ਮਿਲਿਆ ਹੈ, ਜਿਸ ਦੀ ਆਰ. ਸੀ. ਨਰਿੰਦਰ ਸਿੰਘ ਵਾਸੀ ਪ੍ਰਤਾਬ ਨਗਰ ਫਾਬੜਾ ਲੁਧਿਆਣਾ ਲਿਖਿਆ ਹੋਇਆ ਹੈ। ਥਾਣੇਦਾਰ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਜਾਰੀ ਹੈ।