JALANDHAR WEATHER

ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

ਢਿੱਲਵਾਂ, 8 ਜੁਲਾਈ (ਗੋਬਿੰਦ ਸੁਖੀਜਾ)-ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ, ਡਿਪਟੀ ਪੁਲਿਸ ਕਪਤਾਨ ਕਰਨੈਲ ਸਿੰਘ ਪੀ.ਪੀ.ਐਸ. ਸਬ-ਡਵੀਜ਼ਨ ਭੁਲੱਥ ਦੀ ਅਗਵਾਈ ਹੇਠ, ਦਵਿੰਦਰਬੀਰ ਸਿੰਘ, ਮੁੱਖ ਅਫਸਰ, ਪੁਲਿਸ ਥਾਣਾ ਢਿਲਵਾਂ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦਵਿੰਦਰਬੀਰ ਸਿੰਘ, ਮੁੱਖ ਅਫਸਰ, ਪੁਲਿਸ ਥਾਣਾ ਢਿਲਵਾਂ ਨੇ ਦੱਸਿਆ ਕਿ ਉਹ ਆਪਣੇ ਸਾਥੀ ਕਰਮਚਾਰੀਆਂ ਨਾਲ ਗਸ਼ਤ 'ਤੇ ਸਨ, ਜਦੋਂ ਉਹ ਢਿਲਵਾਂ ਤੋਂ ਲਗਭਗ ਦੋ ਕਿਲੋਮੀਟਰ ਬੰਨ੍ਹ 'ਤੇ ਪਹੁੰਚੇ ਤਾਂ ਨੇੜੇ ਇਕ ਕਮਰੇ ਨਜ਼ਦੀਕ ਇਕ ਨੌਜਵਾਨ ਨੂੰ ਦੇਖਿਆ ਗਿਆ ਜੋ ਕਿ ਪੁਲਿਸ ਨੂੰ ਦੇਖ ਕੇ ਇਕ ਦਰੱਖਤ ਪਿੱਛੇ ਲੁਕ ਗਿਆ।

ਸ਼ੱਕ ਦੇ ਆਧਾਰ 'ਤੇ ਉਸਨੂੰ ਫੜ ਲਿਆ ਗਿਆ ਅਤੇ ਜਦੋਂ ਉਸਦਾ ਨਾਮ ਅਤੇ ਪਤਾ ਪੁੱਛਿਆ ਗਿਆ ਤਾਂ ਉਸਨੇ ਆਪਣੀ ਪਛਾਣ ਗੁਰਵਿੰਦਰ ਸਿੰਘ ਉਰਫ ਜੋਤੀ ਪੁੱਤਰ ਹਰਜਿੰਦਰ ਸਿੰਘ ਵਾਸੀ ਨਵੀਂ ਆਬਾਦੀ ਬਿਆਸ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਦੱਸੀ। ਤਲਾਸ਼ੀ ਦੌਰਾਨ ਉਸ ਪਾਸੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਉਪਰੋਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਥਾਣਾ ਢਿਲਵਾਂ ਵਿਚ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ