JALANDHAR WEATHER

ਅਹਿਮਦਾਬਾਦ ਜਹਾਜ਼ ਹਾਦਸਾ: ਏ.ਏ.ਆਈ.ਬੀ. ਨੇ ਸਰਕਾਰ ਨੂੰ ਸੌਂਪੀ ਮੁੱਢਲੀ ਜਾਂਚ ਰਿਪੋਰਟ

ਨਵੀਂ ਦਿੱਲੀ, 8 ਜੁਲਾਈ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਏਅਰਕਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ 12 ਜੂਨ ਨੂੰ ਅਹਿਮਦਾਬਾਦ ਵਿਚ ਹੋਏ ਏਅਰ ਇੰਡੀਆ ਦੇ ਜਹਾਜ਼ ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪ ਦਿੱਤੀ ਹੈ। ਜਾਣਕਾਰੀ ਅਨੁਸਾਰ ਸਿਵਲ ਏਵੀਏਸ਼ਨ ਮੰਤਰਾਲੇ ਨੂੰ ਸੌਂਪੀ ਗਈ ਰਿਪੋਰਟ ਮੁੱਢਲੀ ਜਾਂਚ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ ਤੇ ਵਿਸਥਾਰਤ ਜਾਂਚ ਅਜੇ ਵੀ ਜਾਰੀ ਹੈ।

ਇਸ ਤੋਂ ਪਹਿਲਾਂ 28 ਜੂਨ ਨੂੰ, ਕੇਂਦਰੀ ਸਿਵਲ ਏਵੀਏਸ਼ਨ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਕਿਹਾ ਸੀ ਕਿ ਜਹਾਜ਼ ਹਾਦਸੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਸਾਜ਼ਿਸ਼ (ਭੰਨਤੋੜ) ਦੀ ਸੰਭਾਵਨਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਕ ਵਿਸਥਾਰਤ ਜਾਂਚ ਰਿਪੋਰਟ 3 ਮਹੀਨਿਆਂ ਵਿਚ ਆ ਸਕਦੀ ਹੈ।

ਅਹਿਮਦਾਬਾਦ ਤੋਂ ਲੰਡਨ ਜਾ ਰਹੀ ਫਲਾਈਟ ਏ.ਆਈ. 171 ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਇਕ ਮੈਡੀਕਲ ਹੋਸਟਲ ਦੀ ਇਮਾਰਤ ਨਾਲ ਟਕਰਾ ਗਈ ਸੀ । ਇਸ ਵਿਚ 241 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸ਼ਾਮਿਲ ਸਨ। ਇਸ ਹਾਦਸੇ ਵਿਚ ਸਿਰਫ਼ ਇਕ ਯਾਤਰੀ ਬਚਿਆ। ਕੇਂਦਰੀ ਮੰਤਰੀ ਨੇ ਕਿਹਾ ਸੀ ਕਿ ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਇੰਜਣ ਫੇਲ੍ਹ ਹੋਣ, ਬਾਲਣ ਸਪਲਾਈ ਦੀ ਸਮੱਸਿਆ ਜਾਂ ਕਿਸੇ ਤਕਨੀਕੀ ਨੁਕਸ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਸੀ ਕਿ ਬਲੈਕ ਬਾਕਸ ਭਾਰਤ ਵਿਚ ਹੀ ਹੈ, ਇਸ ਨੂੰ ਵਿਦੇਸ਼ ਨਹੀਂ ਭੇਜਿਆ ਜਾਵੇਗਾ। ਇਸ ਵਿਚ ਮੌਜੂਦ ਸੀ.ਵੀ.ਆਰ. ਅਤੇ ਐਫ.ਡੀ.ਆਰ. ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਵਿਸਤ੍ਰਿਤ ਰਿਪੋਰਟ 3 ਮਹੀਨਿਆਂ ਵਿਚ ਆਉਣ ਦੀ ਉਮੀਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ