JALANDHAR WEATHER

ਮਾਮੂਲੀ ਤਕਰਾਰ ਕਾਰਨ ਗੁਆਂਢੀ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ

ਰਾਜਾਸਾਂਸੀ, (ਅੰਮ੍ਰਿਤਸਰ), 8 ਜੁਲਾਈ (ਹਰਦੀਪ ਸਿੰਘ ਖੀਵਾ) - ਰਾਜਾਸਾਂਸੀ ਦੀ ਨਾਮਵਰ ਆਬਾਦੀ ਸ਼ਿਵਾ ਇਨਕਲੇਵ ’ਚ ਬੀਤੀ ਦੇਰ ਰਾਤ ਦੋ ਗੁਆਂਢੀ ਪਰਿਵਾਰਾਂ ’ਚ ਹੋਈ ਮਾਮੂਲੀ ਤਕਰਾਰ ਨੂੰ ਲੈ ਕੇ ਇਕ ਪਰਿਵਾਰ ਦੇ ਵਿਅਕਤੀ ਵਲੋਂ ਪਿਸਤੌਲ ਨਾਲ ਸਿੱਧੀਆਂ ਗੋਲੀਆਂ ਚਲਾਉਣ ਨਾਲ ਦੂਸਰੇ ਪਰਿਵਾਰ ਦੇ ਮੁਖੀ ਤੇ ਸਾਬਕਾ ਸਰਪੰਚ ਪਰਜਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ।

ਇਸ ਸੰਬੰਧੀ ਪੁਲਿਸ ਥਾਣਾ ਰਾਜਾਸਾਂਸੀ ਦੇ ਮੁਖੀ ਸਬ ਇੰਸਪੈਕਟਰ ਮਨਤੇਜ ਸਿੰਘ ਨੇ ਦੱਸਿਆ ਰਾਜਾਸਾਂਸੀ ਦੀ ਸ਼ਿਵਾ ਇਨਕਲੇਵ ਵਿਚ ਦੋ ਗੁਆਂਢੀ ਪਰਿਵਾਰਾਂ ਦੀ ਬੀਤੇ ਰਾਤ ਬਿਜਲੀ ਦੀ ਤਾਰ ਲਾਉਣ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ, ਜਿਸ ਤੋਂ ਬਾਅਦ ਇਕ ਵਿਅਕਤੀ ਵਲੋਂ ਦੂਜੇ ਪਰਿਵਾਰ ਦੇ ਮੁਖੀ ਪਰਜਿੰਦਰ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਪਰਜਿੰਦਰ ਸਿੰਘ ਅਕਾਲੀ ਦਲ ਦੇ ਜੁਝਾਰੂ ਵਰਕਰ ਸਨ ਤੇ ਪਿੰਡ ਸੈਦੂਪੁਰ ਦੇ ਸਾਬਕਾ ਸਰਪੰਚ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ