'ਕਿਉਂਕੀ ਸਾਸ ਭੀ ਕਭੀ ਬਹੂ ਥੀ 2' ਤੋਂ ਸਮ੍ਰਿਤੀ ਈਰਾਨੀ ਦਾ ਪਹਿਲਾ ਲੁੱਕ ਆਊਟ

ਮੁੰਬਈ,7 ਜੁਲਾਈ- ਸਮ੍ਰਿਤੀ ਈਰਾਨੀ ਸਾਲਾਂ ਬਾਅਦ ਇਕ ਵਾਰ ਫਿਰ ਤੁਲਸੀ ਦੇ ਰੂਪ ਵਿਚ ਦਰਸ਼ਕਾਂ ਸਾਹਮਣੇ ਵਾਪਸ ਆ ਰਹੀ ਹੈ। ਉਨ੍ਹਾਂ ਦੇ ਬਹੁਤ-ਉਡੀਕ ਕੀਤੇ ਗਏ ਸੀਰੀਅਲ 'ਕਿਉਂਕੀ ਸਾਸ ਭੀ ਕਭੀ ਬਹੂ ਥੀ 2' ਤੋਂ ਉਨ੍ਹਾਂ ਦਾ ਪਹਿਲਾ ਲੁੱਕ ਇੰਟਰਨੈੱਟ 'ਤੇ ਛਾਇਆ ਹੋਇਆ ਹੈ। ਇਹ ਆਈਕਾਨਿਕ ਟੈਲੀਵਿਜ਼ਨ ਸ਼ੋਅ ਜੋ ਸਾਲ 2000 ਵਿਚ ਪ੍ਰਸਾਰਿਤ ਹੋਇਆ ਸੀ ਅਤੇ 2008 ਤੱਕ ਸਫਲਤਾਪੂਰਵਕ ਚੱਲਿਆ ਸੀ, ਹੁਣ ਆਪਣੇ ਦੂਜੇ ਸੀਜ਼ਨ ਨਾਲ ਦਰਸ਼ਕਾਂ ਵਿਚ ਦਸਤਕ ਦੇਣ ਲਈ ਤਿਆਰ ਹੈ । ਇਸ ਦੌਰਾਨ ਸ਼ੋਅ ਤੋਂ ਤੁਲਸੀ ਵਿਰਾਨੀ ਦੀ ਭੂਮਿਕਾ ਨਿਭਾਉਣ ਵਾਲੀ ਸਮ੍ਰਿਤੀ ਈਰਾਨੀ ਦਾ ਪਹਿਲਾ ਲੁੱਕ ਵੀ ਸਾਹਮਣੇ ਆਇਆ ਹੈ, ਜਿਸ ਨੂੰ ਦੇਖਣ ਤੋਂ ਬਾਅਦ ਦਰਸ਼ਕ ਬਹੁਤ ਖੁਸ਼ ਹਨ। ਪ੍ਰਸ਼ੰਸਕ ਇਕ ਵਾਰ ਫਿਰ ਤੁਲਸੀ ਦੇ ਲੁੱਕ ਵਿਚ ਸਮ੍ਰਿਤੀ ਈਰਾਨੀ ਨੂੰ ਦੇਖ ਕੇ ਬਹੁਤ ਖੁਸ਼ ਹਨ। ਸਮ੍ਰਿਤੀ ਈਰਾਨੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸ਼ੋਅ ਦੀ 25ਵੀਂ ਵਰ੍ਹੇਗੰਢ 'ਤੇ ਧੰਨਵਾਦ ਪ੍ਰਗਟ ਕੀਤਾ। ਸਮ੍ਰਿਤੀ ਈਰਾਨੀ ਭਾਰਤੀ ਜਨਤਾ ਪਾਰਟੀ ਦੀ ਇਕ ਪ੍ਰਮੁੱਖ ਨੇਤਾ, ਉਹ 2011 ਤੋਂ 2024 ਤੱਕ ਭਾਰਤੀ ਸੰਸਦ ਮੈਂਬਰ ਰਹੀ, 2011 ਤੋਂ 2019 ਤੱਕ ਗੁਜਰਾਤ ਤੋਂ ਰਾਜ ਸਭਾ ਵਿਚ ਅਤੇ 2019 ਤੋਂ 2024 ਤੱਕ ਉੱਤਰ ਪ੍ਰਦੇਸ਼ ਦੇ ਅਮੇਠੀ ਹਲਕੇ ਤੋਂ ਲੋਕ ਸਭਾ ਮੈਂਬਰ ਵਜੋਂ ਸੇਵਾ ਨਿਭਾਈ। ਉਹ 2010 ਤੋਂ 2013 ਤੱਕ ਭਾਜਪਾ ਮਹਿਲਾ ਮੋਰਚਾ (ਪਾਰਟੀ ਦੀ ਮਹਿਲਾ ਵਿੰਗ) ਦੇ ਰਾਸ਼ਟਰੀ ਪ੍ਰਧਾਨ ਵੀ ਰਹੇ । ਇਸ ਤੋਂ ਇਲਾਵਾ, ਸਮ੍ਰਿਤੀ 5 ਵਾਰ ਰਾਸ਼ਟਰੀ ਸਕੱਤਰ (2 ਵਾਰ), ਰਾਸ਼ਟਰੀ-ਪ੍ਰਧਾਨ ਮਹਿਲਾ ਵਿੰਗ ਅਤੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਵੀ ਰਹੇ। ਬਾਅਦ ਵਿਚ ਉਹ 2024 ਦੀਆਂ ਚੋਣਾਂ ਵਿਚ ਲੰਬੇ ਸਮੇਂ ਤੋਂ ਭਾਰਤੀ ਰਾਸ਼ਟਰੀ ਕਾਂਗਰਸ ਵਰਕਰ ਕਿਸ਼ੋਰੀ ਲਾਲ ਸ਼ਰਮਾ ਤੋਂ ਇਹ ਹਲਕਾ ਹਾਰ ਗਏ ।