JALANDHAR WEATHER

ਮੀਂਹ ਨਾਲ ਪਰਿਵਾਰ ਦੀ ਡਿੱਗੀ ਛੱਤ, ਪਰਿਵਾਰਕ ਮੈਂਬਰ ਜ਼ਖਮੀ

ਓਠੀਆ, ਅੰਮ੍ਰਿਤਸਰ, 7 ਜੁਲਾਈ (ਗੁਰਵਿੰਦਰ ਸਿੰਘ ਛੀਨਾ)-ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਅਧੀਨ ਆਉਂਦੇ ਪਿੰਡ ਈਸਾਪੁਰ ਵਿਖੇ ਅੱਜ ਪਏ ਭਾਰੀ ਮੀਂਹ ਕਾਰਨ ਗਰੀਬ ਪਰਿਵਾਰ ਦਾ ਛੱਤ ਡਿੱਗਣ ਦਾ ਸਮਾਚਾਰ ਹੈ। ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਗਰੀਬ ਪਰਿਵਾਰ ਪਾਲ ਸਿੰਘ ਅਤੇ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਘਰ ਵਿਚ ਦੋ ਲੜਕੀਆਂ ਅਤੇ ਇਕ ਲੜਕਾ ਰਹਿੰਦੇ ਸਨ। ਉਹ ਦੁਪਹਿਰ ਵੇਲੇ ਕਮਰੇ ਵਿਚ ਸੁੱਤੇ ਪਏ ਸਨ।

ਅੱਜ ਪਏ ਮੋਹਲੇਧਾਰ ਮੀਂਹ ਕਾਰਨ ਉਨ੍ਹਾਂ ਦੇ ਕਮਰੇ ਦੀ ਅਚਾਨਕ ਛੱਤ ਡਿੱਗ ਪਈ। ਉਨ੍ਹਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਅਤੇ ਘਰ ਦਾ ਸਾਮਾਨ ਟੁੱਟ ਗਿਆ। ਇਸ ਗਰੀਬ ਪਰਿਵਾਰ ਦਾ ਪਿੰਡ ਵਾਸੀਆਂ ਨੇ ਮੱਲ੍ਹਮ ਪੱਟੀ ਕਰਕੇ ਇਲਾਜ ਕਰਵਾਇਆ। ਦੱਸ ਦਈਏ ਕਿ ਅੱਜ ਭਾਰੀ ਮੀਂਹ ਕਾਰਨ ਦਾਣਾ ਮੰਡੀ ਅਜਨਾਲਾ ਵਿਚ ਖੁੱਲ੍ਹੇ ਅਸਮਾਨ ਹੇਠਾਂ ਪਈ ਮੱਕੀ ਦਾ ਵੀ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸੇ ਤਰ੍ਹਾਂ ਅਜਨਾਲਾ ਵਿਚ ਮੀਂਹ ਦੌਰਾਨ ਸਹਿਕਾਰੀ ਖੇਤੀਬਾੜੀ ਬੈਂਕ ਅਜਨਾਲਾ ਦੀ ਖਸਤਾ ਹਾਲਤ ਇਮਾਰਤ ਦੀਆਂ ਛੱਤਾਂ ਵਿਚੋਂ ਮੀਂਹ ਦਾ ਪਾਣੀ ਬੈਂਕ ਅੰਦਰ ਆਉਣ ਕਾਰਨ ਕੁਝ ਸਮੇਂ ਲਈ ਬੈਂਕ ਦਾ ਸਮੁੱਚਾ ਕੰਮਕਾਜ ਵੀ ਪ੍ਰਭਾਵਿਤ ਹੋਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ