ਪੁਰਤਗਾਲ ਤੇ ਲਿਵਰਪੂਲ ਦੇ ਸਟਾਰ ਫੁੱਟਬਾਲਰ Diogo Jota ਦੀ ਹਾਦਸੇ ਵਿਚ ਮੌਤ

ਨਵੀਂ ਦਿੱਲੀ, 3 ਜੁਲਾਈ-ਪੁਰਤਗਾਲ ਤੇ ਲਿਵਰਪੂਲ ਦੇ ਖਿਡਾਰੀ ਡਿਓਗੋ ਜੋਟਾ ਦੀ ਸਪੇਨ ਵਿਚ ਇਕ ਕਾਰ ਹਾਦਸੇ ਵਿਚ ਮੌਤ ਹੋ ਗਈ। ਜੋਟਾ ਦੀ ਉਮਰ ਸਿਰਫ 28 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਹਾਦਸੇ ਵਿਚ ਉਸ ਦਾ ਭਰਾ ਆਂਦਰੇ ਸਿਲਵਾ ਵੀ ਮੌਜੂਦ ਸੀ। ਉਸ ਦੀ ਵੀ ਮੌਤ ਹੋ ਗਈ ਹੈ। ਸਿਲਵਾ 26 ਸਾਲ ਦਾ ਸੀ। ਉਹ ਵੀ ਜੋਟਾ ਵਾਂਗ ਇਕ ਫੁੱਟਬਾਲਰ ਸੀ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸਪੇਨ ਦੇ ਜ਼ਮੋਰਾ ਸੂਬੇ ਵਿਚ ਵਾਪਰੀ। ਉਸ ਨੇ ਹਾਲ ਹੀ ਵਿਚ 22 ਜੂਨ ਨੂੰ ਹੋਏ ਸਮਾਰੋਹ ਦੇ ਬਾਹਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ। ਜੋਟਾ ਨੇ ਪਿਛਲੇ ਸੀਜ਼ਨ ਵਿਚ ਲਿਵਰਪੂਲ ਨੂੰ ਪ੍ਰੀਮੀਅਰ ਲੀਗ ਦਾ ਖਿਤਾਬ ਜਿਤਵਾਉਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਲਿਵਰਪੂਲ ਤੋਂ ਪਹਿਲਾਂ, ਉਸ ਨੇ ਜੂਨ ਵਿਚ ਪੁਰਤਗਾਲ ਨੂੰ ਨੈਸ਼ਨਜ਼ ਲੀਗ ਫਾਈਨਲ ਜਿੱਤਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ।