ਨਸ਼ੇੜੀ ਪੁੱਤਰ ਵਲੋਂ ਪਿਓ ਦਾ ਕਤਲ

ਮਹਿਲ ਕਲਾਂ, 1 ਜੁਲਾਈ (ਤਰਸੇਮ ਸਿੰਘ ਗਹਿਲ)-ਨੇੜਲੇ ਪਿੰਡ ਨਿਹਾਲੂਵਾਲ ਵਿਖੇ ਇਕ ਨਸ਼ੇੜੀ ਪੁੱਤਰ ਵਲੋਂ ਚਾਕੂ ਨਾਲ ਵਾਰ ਕਰਕੇ ਆਪਣੇ ਪਿਓ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ l ਮ੍ਰਿਤਕ ਦੀ ਪਛਾਣ ਬੂਟਾ ਸਿੰਘ ਕਰੀਬ 65 ਪੁੱਤਰ ਸ਼ੇਰ ਸਿੰਘ ਪਿੰਡ ਨਿਹਾਲੂਵਾਲ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈl ਮਾਮਲੇ ਸੰਬੰਧੀ ਪੁਲਿਸ ਕਾਰਵਾਈ ਜਾਰੀ ਹੈ।