ਚਾਰ ਮੰਜ਼ਿਲਾ ਇਮਾਰਤ ਵਿਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਨਵੀਂ ਦਿੱਲੀ, 1 ਜੁਲਾਈ- ਦਿੱਲੀ ਦੇ ਸੀਲਮਪੁਰ ਇਲਾਕੇ ਵਿਚ ਇਕ ਚਾਰ ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ। ਹਾਲਾਂਕਿ, ਕਿਸੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਦਿੱਲੀ ਫਾਇਰ ਸਰਵਿਸਿਜ਼ ਦੇ ਇਕ ਅਧਿਕਾਰੀ ਦੇ ਅਨੁਸਾਰ, ਵਿਭਾਗ ਨੂੰ ਸਵੇਰੇ 2.32 ਵਜੇ ਇਕ ਕਾਲ ਆਈ, ਜਿਸ ਵਿਚ ਚੌਹਾਨ ਬਾਂਗਰ ਵਿਚ ਇਕ ਇਮਾਰਤ ਵਿਚ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਅਧਿਕਾਰੀਆਂ ਨੇ ਸੱਤ ਫਾਇਰ ਟੈਂਡਰ ਮੌਕੇ ’ਤੇ ਭੇਜੇ। ਇਮਾਰਤ ਵਿਚ ਜ਼ਮੀਨੀ ਮੰਜ਼ਿਲ ’ਤੇ ਜੀਨਸ ਦਾ ਸ਼ੋਅਰੂਮ ਸੀ ਅਤੇ ਬਾਕੀ ਮੰਜ਼ਿਲਾਂ ਰਿਹਾਇਸ਼ੀ ਸਨ।