JALANDHAR WEATHER

ਮੱਧ ਪ੍ਰਦੇਸ਼ : ਨਰਮਦਾਪੁਰਮ ਵਿਚ ਐਂਬੂਲੈਂਸ ਦਰੱਖਤ ਨਾਲ ਟਕਰਾਈ, 3 ਔਰਤਾਂ ਅਤੇ ਇਕ ਨਵਜੰਮੇ ਬੱਚੇ ਦੀ ਮੌਤ

ਭੋਪਾਲ, 30 ਜੂਨ - ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਜ਼ਿਲ੍ਹੇ ਦੇ ਪਿਪਾਰੀਆ ਥਾਣਾ ਖੇਤਰ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ। ਪਿਪਾਰੀਆ ਤੋਂ ਸਾਰਾ ਜਾ ਰਹੀ ਇਕ ਐਂਬੂਲੈਂਸ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ 3ਔਰਤਾਂ ਅਤੇ ਇਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਹਾਦਸੇ ਵਿਚ ਐਂਬੂਲੈਂਸ ਡਰਾਈਵਰ ਵੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਇਹ ਐਂਬੂਲੈਂਸ ਇਕ ਗਰਭਵਤੀ ਔਰਤ ਨੂੰ ਜਣੇਪੇ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਘਰ ਛੱਡਣ ਲਈ ਰਵਾਨਾ ਹੋਈ ਸੀ, ਪਰ ਰਸਤੇ ਵਿਚ ਗੱਡੀ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ