JALANDHAR WEATHER

ਬਟਾਲਾ 'ਚ ਫਿਰ ਚੱਲੀਆਂ ਗੋਲੀਆਂ, 5-6 ਵਿਅਕਤੀ ਜਖਮੀ

ਬਟਾਲਾ, 30 ਜੂਨ (ਸਤਿੰਦਰ ਸਿੰਘ) - ਬਟਾਲਾ 'ਚ ਪੈਂਦੇ ਇਲਾਕੇ ਬੋਦੇ ਦੀ ਖੂਹੀ ਵਿਖੇ ਚੱਲ ਰਹੇ ਪੀਰ ਬਾਬੇ ਦੇ ਮੇਲੇ ਦੌਰਾਨ ਕਵਾਲ ਕਵਾਲੀਆਂ ਗਾ ਰਹੇ ਸਨ ਕਿ ਇਸੇ ਦੌਰਾਨ ਇਕ ਪਾਸੇ ਤੋਂ ਗੋਲੀਆਂ ਚੱਲ ਗਈਆਂ, ਜਿਸ ਨਾਲ ਪੰਜ ਤੋਂ ਛੇ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਦ ਕਿ ਹਮਲਾਵਰਾਂ ਵਿਚੋਂ ਵੀ ਇਕ ਵਿਅਕਤੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਥਾਣਾ ਸਿਵਲ ਲਾਈਨ ਬਟਾਲਾ ਦੀ ਪੁਲਿਸ ਜਾਂਚ ਕਰ ਰਹੀ ਹੈ। ਪਤਾ ਚੱਲਿਆ ਹੈ ਕਿ ਜ਼ਖ਼ਮੀਆਂ ਵਿਚ ਸੰਦੀਪ ਕੁਮਾਰ, ਬਿਕਰਮ, ਸਾਹਿਲ, ਰੋਜੀ ਅਤੇ ਦੂਸਰੇ ਪਾਸੇ ਤੋਂ ਜਸਪ੍ਰੀਤ ਸਿੰਘ ਉਰਫ ਜਸ ਨੂੰ ਪਹਿਲਾਂ ਬਟਾਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਤਬਦੀਲ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਨੂੰ ਸਿੱਧਾ ਇਲਾਜ ਲਈ ਅੰਮ੍ਰਿਤਸਰ ਲਿਜਾਇਆ ਦੱਸਿਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ