ਉੱਤਰਾਖੰਡ : ਅਗਲੇ 24 ਘੰਟਿਆਂ ਲਈ ਰੋਕੀ ਗਈ ਚਾਰ ਧਾਮ ਯਾਤਰਾ

ਦੇਹਰਾਦੂਨ, 29 ਜੂਨ - ਗੜ੍ਹਵਾਲ ਡਿਵੀਜ਼ਨ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਨਿਊਜ਼ ਏਜੰਸੀ ਨੂੰ ਦੱਸਿਆ, "ਭਾਰੀ ਮੀਂਹ ਦੀ ਚਿਤਾਵਨੀ ਦੇ ਮੱਦੇਨਜ਼ਰ ਚਾਰ ਧਾਮ ਯਾਤਰਾ ਨੂੰ ਅਗਲੇ 24 ਘੰਟਿਆਂ ਲਈਰੋਕ ਦਿੱਤਾ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਰਿਦੁਆਰ, ਰਿਸ਼ੀਕੇਸ਼, ਸ੍ਰੀਨਗਰ, ਰੁਦਰਪ੍ਰਯਾਗ, ਸੋਨਪ੍ਰਯਾਗ ਅਤੇ ਵਿਕਾਸਨਗਰ ਵਿਚ ਸ਼ਰਧਾਲੂਆਂ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ।"