ਫਰੈਂਡਜ਼ ਕਲੋਨੀ ’ਚ ਐਨ.ਆਈ.ਏ. ਨੇ ਮਾਰਿਆ ਛਾਪਾ

ਜਲੰਧਰ, 26 ਜੂਨ- ਐਨ.ਆਈ.ਏ. ਨੇ ਅੱਜ ਸਵੇਰੇ-ਸਵੇਰੇ ਇਕ ਘਰ ਵਿਚ ਛਾਪਾ ਮਾਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟੀਮ ਨੇ ਸਵੇਰੇ 6 ਵਜੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਟੀਮ ਨੇ ਇਹ ਕਾਰਵਾਈ ਫਰੈਂਡਜ਼ ਕਲੋਨੀ ਵਿਚ ਕੀਤੀ ਹੈ। ਇਸ ਦੌਰਾਨ ਐਨ.ਆਈ.ਏ. ਦੀ ਟੀਮ ਦੇ ਨਾਲ ਪੰਜਾਬ ਪੁਲਿਸ ਵੀ ਮੌਜੂਦ ਹੈ। ਇਸ ਮਾਮਲੇ ਵਿਚ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਨੂੰ ਫਿਲਹਾਲ ਤਿਆਰ ਨਹੀਂ ਹੈ।