JALANDHAR WEATHER

ਮੀਂਹ ਕਾਰਨ ਮੌਸਮ ਹੋਇਆ ਸੁਹਾਵਣਾ

ਤਪਾ ਮੰਡੀ, 26 ਜੂਨ (ਪ੍ਰਵੀਨ ਗਰਗ)-ਇਲਾਕੇ 'ਚ ਅੱਜ ਸ਼ਾਮ ਸਮੇਂ ਹੋਈ ਬਰਸਾਤ ਨਾਲ ਮੌਸਮ ਖ਼ੁਸ਼ਗਵਾਰ ਹੋ ਗਿਆ। ਅੱਤ ਦੀ ਪੈ ਰਹੀ ਗਰਮੀ ਤੋਂ ਭਾਰੀ ਰਾਹਤ ਮਿਲੀ ਹੈ। ਹਲਕੀ ਤੋਂ ਦਰਮਿਆਨੀ ਪੈ ਰਹੀ ਬਾਰਿਸ਼ ਵਿਚ ਵੀ ਲੋਕ ਆਪਣੇ ਦੋ ਪਹੀਆ ਵਾਹਨਾਂ 'ਤੇ ਸਵਾਰ ਹੋ ਕੇ ਆਪਣੇ ਕੰਮਾਂਕਾਰਾਂ ਲਈ ਘੁੰਮਦੇ ਹੋਏ ਵੇਖੇ ਗਏ ਅਤੇ ਬੱਚੇ ਵੀ ਖੁਸ਼ੀ ਨਾਲ ਝੂਮਦੇ ਹੋਏ ਦਿਖਾਈ ਦਿੱਤੇ। ਉਧਰ ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਇਹ ਮੀਂਹ ਝੋਨੇ ਦੀ ਫਸਲ ਲਈ ਲਾਹੇਵੰਦ ਸਾਬਤ ਹੋਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ