ਹਰਦੀਪ ਸਿੰਘ ਪੁਰੀ ਤੇ ਆਇਰਿਸ਼ ਪ੍ਰਧਾਨ ਮੰਤਰੀ ਨੇ ਦਿੱਤੀ ਕਨਿਸ਼ਕ ਬੰਬ ਧਮਾਕੇ ਦੀ ਪੀੜਤਾਂ ਨੂੰ ਸ਼ਰਧਾਂਜਲੀ

ਕਾਰਕ, (ਆਇਰਲੈਂਡ), 23 ਜੂਨ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਆਇਰਿਸ਼ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ ਅਤੇ ਹੋਰ, ਆਇਰਲੈਂਡ ਦੇ ਕਾਰਕ ਵਿਚ ਅਹਾਕਿਸਤਾ ਮੈਮੋਰੀਅਲ ਵਿਖੇ ਕਨਿਸ਼ਕ ਬੰਬ ਧਮਾਕੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ। 23 ਜੂਨ 1985 ਨੂੰ, ਏਅਰ ਇੰਡੀਆ ਫਲਾਈਟ 182 ਨੂੰ ਆਇਰਲੈਂਡ ਦੇ ਕਾਰਕ ਨੇੜੇ ਕੈਨੇਡਾ ਸਥਿਤ ਖਾਲਿਸਤਾਨੀ ਅੱਤਵਾਦੀ ਸਮੂਹ ਬੱਬਰ ਖਾਲਸਾ ਨੇ ਉਡਾ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਜਹਾਜ਼ ਵਿਚ ਸਵਾਰ ਸਾਰੇ 329 ਯਾਤਰੀ ਮਾਰੇ ਗਏ ਸਨ।