ਦਿੱਲੀ 'ਚ ਯੋਗ ਦਿਵਸ ਅਧਿਕਾਰਤ ਤੌਰ 'ਤੇ 11 ਥਾਵਾਂ 'ਤੇ ਮਨਾਇਆ ਜਾਵੇਗਾ

ਨਵੀਂ ਦਿੱਲੀ, 20 ਜੂਨ-ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਯੋਗ ਦਿਵਸ ਅਧਿਕਾਰਤ ਤੌਰ 'ਤੇ 11 ਥਾਵਾਂ 'ਤੇ ਮਨਾਇਆ ਜਾਵੇਗਾ। ਪਹਿਲੀ ਵਾਰ ਸਰਕਾਰ ਦਿੱਲੀ ਵਿਚ ਵੱਡੇ ਪੱਧਰ 'ਤੇ ਯੋਗ ਦਿਵਸ ਲਈ ਵੱਡੇ ਸਮਾਗਮਾਂ ਦਾ ਆਯੋਜਨ ਕਰ ਰਹੀ ਹੈ, ਜਿਸ ਵਿਚ ਲਗਭਗ 20,000 ਭਾਗੀਦਾਰ ਇਨ੍ਹਾਂ ਸਾਰੇ ਸਰਕਾਰੀ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ।