ਦਿੱਲੀ : ਸੰਜੇ ਸਿੰਘ ਅਤੇ ਸੌਰਭ ਭਾਰਦਵਾਜ ਵਲੋਂ ਜੰਗਪੁਰਾ ਦੇ ਮਦਰਾਸੀ ਕੈਂਪ ਦਾ ਦੌਰਾ

ਨਵੀਂ ਦਿੱਲੀ, 8 ਜੂਨ - 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ 'ਆਪ' ਦਿੱਲੀ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਜੰਗਪੁਰਾ ਦੇ ਮਦਰਾਸੀ ਕੈਂਪ ਦਾ ਦੌਰਾ ਕੀਤਾ। ਕੁਝ ਦਿਨ ਪਹਿਲਾਂ ਦਿੱਲੀ ਹਾਈ ਕੋਰਟ ਦੇ ਹੁਕਮਾਂ 'ਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਢਾਹੁਣ ਦੀ ਮੁਹਿੰਮ ਚਲਾਈ ਗਈ ਸੀ।