ਯੂ. ਟਿਊਬਰ ਜਸਬੀਰ ਸਿੰਘ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ

ਮੁਹਾਲੀ, 7 ਜੂਨ (ਕਪਿਲ ਵਧਵਾ)- ਮੁਹਾਲੀ ਜ਼ਿਲ੍ਹਾ ਅਦਾਲਤ ਨੇ ਪਾਕਿਸਤਾਨ ਲਈ ਆਪ੍ਰੇਸ਼ਨ ਸੰਧੂਰ ਦੀ ਜਾਸੂਸੀ ਕਰਨ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤੇ ਗਏ ਯੂ. ਟਿਊਬਰ ਨੂੰ ਦੋ ਦਿਨ ਦੇ ਵਧੇਰੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਮੌਕੇ ਡਿਊਟੀ ਮੈਜਿਸਟ੍ਰੇਟ ਅੱਗੇ ਪੇਸ਼ੀ ਦੌਰਾਨ ਸਰਕਾਰੀ ਵਕੀਲ ਨੇ ਜਸਬੀਰ ਸਿੰਘ ਦੇ ਪਾਕਿਸਤਾਨ ਨਾਲ ਸਿੱਧੇ ਸੰਬੰਧ ਹੋਣ ਦਾ ਜ਼ਿਕਰ ਕੀਤਾ ਹੈ। ਸਰਕਾਰੀ ਧਿਰ ਨੇ ਕਿਹਾ ਕਿ ਦਾਨਿਸ਼ ਸਮੇਤ ਉਸ ਦੇ ਫੋਨ ਵਿਚ 150 ਦੇ ਕਰੀਬ ਕਾਂਟੈਕਟ ਨੰਬਰ ਸ਼ੱਕੀ ਜਾਪਦੇ ਹਨ। ਇਸ ਦੇ ਨਾਲ ਹੀ ਉਸ ਦੇ ਲੈਪਟਾਪ ਦੀ ਵੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ। ਬਚਾਅ ਧਿਰ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਜਸਬੀਰ ਸਿੰਘ ਸਿਰਫ਼ ਇਕ ਸਾਧਾਰਨ ਯੂ ਟਿਊਬਰ ਹੈ, ਜਿਸ ਨੇ ਹੋਰਾਂ ਦੇਸ਼ਾਂ ਵਿਚ ਵੀ ਸਫ਼ਰ ਕੀਤਾ ਹੈ ਨਾ ਕਿ ਸਿਰਫ ਪਾਕਿਸਤਾਨ ਵਿਚ ਹੀ।