ਅਸੀਂ ਲੋਕਾਂ ਦੇ ਹੱਕਾਂ ਲਈ ਲੜ ਰਹੇ ਹਾਂ - ਚੰਦਰਸ਼ੇਖਰ ਆਜ਼ਾਦ
ਮੁਰਾਦਾਬਾਦ (ਉੱਤਰ ਪ੍ਰਦੇਸ਼), 10 ਨਵੰਬਰ - ਆਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਆਜ਼ਾਦ ਸਮਾਜ ਪਾਰਟੀ ਵੱਡੀ ਤਾਕਤ ਨਾਲ ਚੋਣਾਂ ਲੜ ਰਹੀ ਹੈ। ਸਾਡੀਆਂ ਟੀਮਾਂ ਨੇ ਪਿਛਲੇ 4-5 ਮਹੀਨਿਆਂ ਵਿਚ ਸਖ਼ਤ ਮਿਹਨਤ ਕਰਕੇ ਲੋਕਾਂ ਦੇ ਦਿਲਾਂ ਵਿਚ ਥਾਂ ਬਣਾਈ ਹੈ। ਅਸੀਂ ਸਿਰਫ਼ ਚੋਣਾਂ ਨਹੀਂ ਲੜ ਰਹੇ, ਅਸੀਂ ਲੋਕਾਂ ਦੇ ਹੱਕਾਂ ਲਈ ਲੜ ਰਹੇ ਹਾਂ।